ਟੋਰਾਂਟੋ ਯੂਨੀਵਰਸਿਟੀ ਨੇ ਦਿਮਾਗ ਪੜ੍ਹਨ ਦੀ ਨਵੀਂ ਤਕਨੀਕ ਕੀਤੀ ਵਿਕਸਿਤ
ਤੁਸੀਂ ਵੀ ਅਕਸਰ ਚਾਹੁੰਦੇ ਹੋਵੋਗੇ ਕਿ ਤੁਹਾਨੂੰ ਪਤਾ ਹੋਵੇ ਕਿ ਕਿਸੇ ਦੇ ਦਿਮਾਗ 'ਚ ਕੀ ਚਲ ਰਿਹਾ ਹੈ?
University of Toronto researchers develop new mind-reading technique
ਟੋਰਾਂਟੋ : ਤੁਸੀਂ ਵੀ ਅਕਸਰ ਚਾਹੁੰਦੇ ਹੋਵੋਗੇ ਕਿ ਤੁਹਾਨੂੰ ਪਤਾ ਹੋਵੇ ਕਿ ਕਿਸੇ ਦੇ ਦਿਮਾਗ 'ਚ ਕੀ ਚਲ ਰਿਹਾ ਹੈ? ਇਸ ਨੂੰ ਦੇਖਦੇ ਹੋਏ ਟੋਰਾਂਟੋ ਯੂਨੀਵਰਸਿਟੀ ਦੇ ਖ਼ੋਜਕਾਰਾਂ ਨੇ ਇਸ ਦਿਸ਼ਾ 'ਚ ਇਕ ਕਦਮ ਹੋਰ ਰਖਦਿਆਂ ਦਿਮਾਗ ਪੜ੍ਹਨ ਦੀ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਆਫ਼ ਟੋਰਾਂਟੋ ਦੇ ਖ਼ੋਜਕਾਰਾਂ ਨੇ ਇਲੈਕਟ੍ਰੋਇਨਸੇਫਾਲੋਗ੍ਰਾਫ਼ੀ (ਈਈਜੀ) ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਇਹ ਅਧਿਐਨ ਕੀਤਾ ਹੈ।
ਇਕ ਮਨੋਵਿਗਿਆਨ ਪ੍ਰੋਫ਼ੈਸਰ ਐਡਰੀਅਨ ਨੈਸਟਰ ਤੇ ਪੋਸਟਡਾਕਟਰਲ ਮਾਹਰ ਡਾਨ ਨੇਮਰੋਦੋਵ ਈਈਜੀ ਮਸ਼ੀਨਾਂ ਤੋਂ ਲਈਆਂ ਗਈਆਂ ਤਸਵੀਰਾਂ ਨੂੰ ਡਿਜੀਟਲ ਰੂਪ ਦੇਣ 'ਚ ਯੋਗ ਹੋ ਗਏ ਹਨ।