ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ ਰੋਜ਼ਾਨਾ ਆਉਂਦਾ ਹੈ 46 ਲੱਖ ਰੁਪਏ ਤੋਂ ਵਧੇਰੇ ਦਾ ਖ਼ਰਚ
ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ 2020 ’ਚ ਕੁਲ 23 ਮਿਲੀਅਨ ਡਾਲਰ (ਕਰੀਬ 171 ਕਰੋੜ ਰੁਪਏ) ਖ਼ਰਚ ਕੀਤੇ।
ਵਾਸ਼ਿੰਗਟਨ : ਫੇਸਬੁਕ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਸ਼ਰੀਫ ਇਕ ਉਦਯੋਗਪਤੀ ਹੀ ਨਹੀਂ, ਸਗੋਂ ਮਸ਼ਹੂਰ ਸੈਲੀਬ੍ਰੇਟੀ ਦੇ ਤੌਰ ਵੀ ਜਾਣੇ ਜਾਂਦੇ ਹਨ। ਮਾਰਕ ਜ਼ੁਕਰਬਰਗ ਉਨ੍ਹਾਂ ਚੁਨਿੰਦਾ ਲੋਕਾਂ ’ਚੋਂ ਹਨ ਜੋ ਅਪਣੀ ਸੁਰੱਖਿਆ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕਰਦੇ। ਦੁਨੀਆ ਦੇ ਸੱਭ ਤੋਂ ਅਮੀਰ ਵਿਅਕਤੀਆਂ ’ਚ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ ’ਤੇ ਹਨ
ਪਰ ਜਿੰਨੇ ਪੈਸੇ ਉਨ੍ਹਾਂ ਦੀ ਸੁਰੱਖਿਆ ’ਤੇ ਖ਼ਰਚ ਹੁੰਦੇ ਹਨ, ਇੰਨਾ ਸ਼ਾਇਦ ਹੀ ਦੁਨੀਆ ਦੇ 4 ਸੱਭ ਤੋਂ ਅਮੀਰ ਵਿਅਕਤੀ ’ਤੇ ਹੁੰਦਾ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ ਰੋਜ਼ਾਨਾ 46 ਲੱਖ ਰੁਪਏ ਤੋਂ ਵਧੇਰੇ ਦਾ ਖ਼ਰਚ ਆਉਂਦਾ ਹੈ। ਹੁਣ ਤੁਹਾਡੇ ਮਨ ’ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਇੰਨੇ ਪੈਸੇ ਕੀ ਮਾਰਕ ਖ਼ੁਦ ਖ਼ਰਚ ਕਰਦੇ ਹਨ
ਤਾਂ ਤੁਹਾਨੂੰ ਦੱਸ ਦੇਈਏ ਕਿ ਜ਼ੁਕਰਬਰਗ ਦੀ ਸੁਰੱਖਿਆ ’ਤੇ ਇਹ ਪੈਸੇ ਫੇਸਬੁਕ ਖ਼ਰਚ ਕਰਦੀ ਹੈ। ਮਸ਼ਹੂਰ ਸੋਸ਼ਲ ਮੀਡੀਆ ਪਲੇਟਫ਼ਾਰਮ ਫ਼ੇਸਬੁਕ ਨੇ ਹਾਲ ਹੀ ’ਚ ਪ੍ਰਗਟਾਵਾ ਕੀਤਾ ਕਿ ਉਸ ਨੇ ਅਪਣੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ 2020 ’ਚ ਕੁਲ 23 ਮਿਲੀਅਨ ਡਾਲਰ (ਕਰੀਬ 171 ਕਰੋੜ ਰੁਪਏ) ਖ਼ਰਚ ਕੀਤੇ।