ਝੀਲ ’ਚ ਡਿੱਗਾ ਆਈ ਫ਼ੋਨ ਸਾਲ ਬਾਅਦ ਮਿਲਿਆ, ਬਿਲਕੁਲ ਠੀਕ-ਠਾਕ
ਤਾਇਵਾਨ ਨਿਊਜ਼ ’ਚ ਪਿਛਲੇ ਹਫ਼ਤੇ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ।
ਤਾਇਵਾਨ : ਤਾਇਵਾਨ ਦੇ ਇਲਾਕੇ ਤਾਈਪੇ ’ਚ ਇਕ ਵਿਅਕਤੀ ਦਾ ਮਹਿੰਗਾ ਆਈ ਫ਼ੋਨ ਪਾਣੀ ਵਿਚ ਡਿੱਗ ਗਿਆ ਸੀ ਪਰ ਇਕ ਸਾਲ ਮਗਰੋਂ ਜਦੋਂ ਉਸ ਨੂੰ ਉਹ ਫ਼ੋਨ ਮਿਲ ਗਿਆ ਤਾਂ ਹੈਰਾਨੀ ਦੀ ਗੱਲ ਇਹ ਸੀ ਕਿ ਫ਼ੋਨ ਬਿਲਕੁਲ ਸਹੀ ਸਲਾਮਤ ਸੀ ਅਤੇ ਕੰਮ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ ਆਈਫ਼ੋਨ ਝੀਲ ’ਚ ਡਿੱਗ ਗਿਆ ਸੀ। ਹੁਣ ਇਲਾਕੇ ਵਿਚ ਪਏ ਸੋਕੇ ਕਾਰਨ ਮੂਨ ਝੀਲ ’ਚ ਪਾਣੀ ਦਾ ਪੱਧਰ ਘੱਟ ਹੋ ਜਾਣ ਕਾਰਨ ਆਈਫ਼ੋਨ ਮਿਲ ਗਿਆ।
ਤਾਇਵਾਨ ਨਿਊਜ਼ ’ਚ ਪਿਛਲੇ ਹਫ਼ਤੇ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ। ਚੇਨ ਨੇ ਕਿਹਾ ਕਿ ਝੀਲ ਦੇ ਪਾਣੀ ਦਾ ਪੱਧਰ ਘੱਟ ਹੋ ਜਾਣ ਨਾਲ ਉਸ ਦਾ ਆਈਫ਼ੋਨ ਮਿਲ ਗਿਆ। 15 ਮਾਰਚ 2020 ਨੂੰ ਜਦੋਂ ਚੇਨ ਝੀਲ ’ਚ ਪੈਡਲ ਬੋਰਡਿੰਗ ਲਈ ਗਏ ਤਾਂ ਉਨ੍ਹਾਂ ਦੋ ਫ਼ੋਨ ਗੁੰਮ ਹੋ ਗਿਆ ਸੀ।
ਉਸ ਨੇ ਫ਼ੋਨ ਨੂੰ ਵਾਟਰ ਪਰੂਫ਼ ਪਲਾਸਟਿਕ ਪਾਊਚ ’ਚ ਰੱਖ ਕੇ ਗਲ਼ੇ ’ਚ ਲਟਕਾਇਆ ਸੀ। ਪੈਡਲ ਬੋਰਡਿੰਗ ਦੌਰਾਨ ਸੰਤੁਲਨ ਵਿਗੜਨ ’ਤੇ ਕਈ ਵਾਰ ਉਹ ਪਾਣੀ ’ਚ ਡਿੱਗੇ ਅਤੇ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਸ ਦਾ ਆਈਫ਼ੋਨ 11 ਪ੍ਰੋ. ਮੈਕਸ ਗੁੰਮ ਹੋ ਗਿਆ।