Sierra Leone drug : ਇਸ ਦੇਸ਼ 'ਚ ਕਬਰਾਂ 'ਚੋਂ ਹੱਡੀਆਂ ਚੋਰੀ ਕਰ ਰਹੇ ਹਨ ਲੋਕ, ਵਿਗੜੇ ਹਾਲਾਤ ,ਲਗਾਉਣੀ ਪਈ ਐਮਰਜੈਂਸੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੋਕ ਨਸ਼ੇ ਦੀ ਖ਼ਾਤਰ ਕਬਰਾਂ ਵਿੱਚੋਂ ਲਾਸ਼ਾਂ ਪੁੱਟਣ ਲੱਗ ਪਏ

Sierra Leone drug

Sierra Leone drug : ਵੈਸੇ ਤਾਂ ਨਸ਼ਾ ਹਰ ਰੂਪ ਵਿੱਚ ਮਾੜਾ ਹੈ ਪਰ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਲੋਕ ਨਸ਼ੇ ਦੀ ਖ਼ਾਤਰ ਕਬਰਾਂ ਵਿੱਚੋਂ ਲਾਸ਼ਾਂ ਪੁੱਟਣ ਲੱਗ ਪਏ ਹਨ। ਹਾਲਾਤ ਅਜਿਹੇ ਹਨ ਕਿ ਇਸ ਕਾਰਨ ਦੇਸ਼ ਦੇ ਰਾਸ਼ਟਰਪਤੀ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ। ਗੱਲ ਹੋ ਰਹੀ ਹੈ ਅਫਰੀਕਾ ਦੇ ਪੱਛਮੀ ਹਿੱਸੇ ਦੇ ਇੱਕ ਦੇਸ਼ ਸੀਅਰਾ ਲਿਓਨ (Sierra Leone) ਦੀ।

 

 ਕਬਰਾਂ ਪੁੱਟਣ ਲੱਗੇ ਲੋਕ , ਲਗਾਉਣੀ ਪਈ ਐਮਰਜੈਂਸੀ  


ਸੀਅਰਾ ਲਿਓਨ ਵਿੱਚ ਮਨੁੱਖੀ ਹੱਡੀਆਂ ਤੋਂ ਤਿਆਰ ਹੋਣ ਵਾਲਾ ਸਾਈਕੋਐਕਟਿਵ ਡਰੱਗ ਇੱਕ ਵੱਡੀ ਮੁਸੀਬਤ ਬਣ ਗਿਆ ਹੈ। ਇਸ ਜੰਬੀ ਡਰੱਗ ਦੇ ਨਸ਼ੇ ਲਈ  ਲੋਕਾਂ ਨੇ ਕਬਰਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਬੀਸੀ ਮੁਤਾਬਕ ਇਸ ਭਿਆਨਕ ਖ਼ਤਰੇ ਨੇ ਸੀਅਰਾ ਲਿਓਨ ਨੂੰ ਅਜਿਹੀ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ ਕਿ ਦੇਸ਼ ਵਿੱਚ ਐਮਰਜੈਂਸੀ ਲਗਾਉਣੀ ਪਈ ਹੈ।

 

ਫ੍ਰੀਟਾਊਨ 'ਚ ਕਬਰਾਂ ਪੁੱਟ ਕੇ ਹੱਡੀਆਂ ਚੋਰੀ ਹੋਣ ਤੋਂ ਪਰੇਸ਼ਾਨ ਪੁਲਿਸ ਅਧਿਕਾਰੀ ਕਬਰਸਤਾਨਾਂ ਦੀ ਸੁਰੱਖਿਆ ਕਰ ਰਹੇ ਹਨ। ਜੰਬੀ ਡਰੱਗਜ਼ ਜਾਂ ਕੁਸ਼ ਕਿਹਾ ਜਾਣ ਵਾਲਾ ਇਹ ਡਰੱਗ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਪਦਾਰਥਾਂ ਤੋਂ ਬਣਦਾ ਹੈ, ਜਿਨ੍ਹਾਂ ਵਿੱਚੋਂ ਇੱਕ ਮੁੱਖ ਪਦਾਰਥ ਮਨੁੱਖੀ ਹੱਡੀਆਂ ਹਨ।
 

 6 ਸਾਲ ਪਹਿਲਾਂ ਸਾਹਮਣੇ ਆਇਆ ਸੀ ਇਹ ਡਰੱਗ 

ਇਹ ਡਰੱਗ ਪਹਿਲੀ ਵਾਰ ਲਗਭਗ ਛੇ ਸਾਲ ਪਹਿਲਾਂ ਪੱਛਮੀ ਅਫ਼ਰੀਕੀ ਦੇਸ਼ ਵਿੱਚ ਸਾਹਮਣੇ ਆਇਆ ਸੀ। ਆਊਟਲੈੱਟ ਦੇ ਅਨੁਸਾਰ, ਇਹ ਇੱਕ ਅਜਿਹਾ ਨਸ਼ਾ ਹੈ ਜੋ ਕਈ ਘੰਟਿਆਂ ਤੱਕ ਰਹਿ ਸਕਦਾ ਹੈ। ਇਹ ਨਸ਼ਾ ਇੱਕ ਵੱਡੀ ਸਮੱਸਿਆ ਬਣ ਗਿਆ ਹੈ ਅਤੇ ਇਸਦੇ ਡੀਲਰ ਕਥਿਤ ਤੌਰ 'ਤੇ ਲੁਟੇਰੇ ਬਣ ਗਏ ਹਨ, ਜੋ ਇਸ ਦੇ ਲਈ ਹਜ਼ਾਰਾਂ ਕਬਰਾਂ ਨੂੰ ਤੋੜ ਕੇ ਅਤੇ ਪਿੰਜਰ ਚੋਰੀ ਕਰ ਰਹੇ ਹਨ।

 

ਡਰੱਗ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ

ਬਾਇਓ ਨੇ ਕਿਹਾ ਕਿ ਇਸ ਡਰੱਗ ਨੂੰ ਲੈਣ ਵਾਲੇ ਲੋਕਾਂ ਵਿੱਚ ਮੌਤ ਦਰ ਵਧੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਖਾਸ ਡਰੱਗ ਨੂੰ ਖਤਮ ਕਰਨ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸਦਾ ਮਤਲਬ ਇਹ ਹੈ ਕਿ ਹਰੇਕ ਜ਼ਿਲ੍ਹੇ ਵਿੱਚ ਅਜਿਹੇ ਕੇਂਦਰ ਹੋਣਗੇ , ਜਿਸ ਵਿੱਚ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਦੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦਾ ਸਟਾਫ ਹੋਵੇਗਾ। ਫਿਲਹਾਲ, ਫ੍ਰੀਟਾਊਨ ਦੇਸ਼ ਦਾ ਇੱਕੋ ਇੱਕ ਐਕਟਿਵ ਡਰੱਗ ਪੁਨਰਵਾਸ ਸੈਂਟਰ ਹੈ।

 

'ਹੁਣ ਤੱਕ ਹੋ ਚੁੱਕੀਆਂ ਸੈਂਕੜੇ ਮੌਤਾਂ '

 
ਸੀਅਰਾ ਲਿਓਨ ਦੇ ਮਨੋਵਿਗਿਆਨਕ ਹਸਪਤਾਲ ਦੇ ਮੁਖੀ ਡਾ. ਅਬਦੁਲ ਜੱਲੋਹ ਨੇ ਕਿਹਾ ਕਿ ਰਾਸ਼ਟਰਪਤੀ ਦਾ ਐਮਰਜੈਂਸੀ ਐਲਾਨ ਸਹੀ ਕਦਮ ਹੈ ਅਤੇ ਇਹ ਇਸ ਡਰੱਗ ਦੀ ਵਰਤੋਂ ਨੂੰ ਸੰਬੋਧਿਤ ਕਰਨ ਵਿੱਚ ਮਹੱਤਵਪੂਰਨ ਹੋਵੇਗਾ। ਕੁਸ਼ ਨਾਲ ਮਰਨ ਵਾਲਿਆਂ ਦੀ ਕੋਈ ਅਧਿਕਾਰਤ ਗਿਣਤੀ ਨਹੀਂ ਹੈ, ਪਰ ਫ੍ਰੀਟਾਊਨ ਦੇ ਇੱਕ ਡਾਕਟਰ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਅੰਗ ਅਸਫਲਤਾ ਦੇ ਬਾਅਦ ਸੈਂਕੜੇ ਨੌਜਵਾਨਾਂ ਦੀ ਮੌਤ ਹੋ ਗਈ ਹੈ।