ਇੰਡੋਨੇਸ਼ੀਆ 'ਚ ਤਿੰਨ ਚਰਚਾਂ 'ਤੇ ਆਤਮਘਾਤੀ ਹਮਲੇ, 2 ਦੀ ਮੌਤ 13 ਜ਼ਖ਼ਮੀ
ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਰਬਾਇਆ ਵਿਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ...
ਜਕਾਰਤਾ: ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਰਬਾਇਆ ਵਿਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਇਨ੍ਹਾਂ ਵਿਚੋਂ ਇਕ ਆਤਮਘਾਤੀ ਹਮਲਾ ਸੀ।
ਪੁਲਿਸ ਨੇ ਇਸ ਹਮਲੇ 'ਤੇ ਬਿਆਨ ਦਿਤਾ ਕਿ ਦੁਨੀਆਂ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਇਕ ਘੱਟ ਗਿਣਤੀ ਧਾਰਮਿਕ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦਾ ਇਹ ਸਭ ਤੋਂ ਨਵਾਂ ਮਾਮਲਾ ਹੈ।
ਈਸਟ ਜਾਵਾ ਦੇ ਪੁਲਿਸ ਬੁਲਾਰੇ ਫਰਾਂਸ ਬਰੂੰਗਾ ਮਨਗੇਰਾ ਨੇ ਦਸਿਆ ਕਿ ਤਿੰਨ ਚਰਚਾਂ 'ਤੇ ਤਿੰਨ ਹਮਲੇ ਕੀਤੇ ਗਏ। ਪੁਲਿਸ ਨੇ ਦਸਿਆ ਕਿ ਇਹ ਸਾਰੇ ਧਮਾਕੇ ਦਸ ਮਿੰਟ ਦੇ ਅੰਦਰ ਹੋਏ ਜਦਕਿ ਪਹਿਲਾ ਧਮਾਕਾ ਸਵੇਰੇ ਸਾਢੇ 7 ਵਜੇ ਹੋਇਆ।
ਪੁਲਿਸ ਨੇ ਸਿਰਫ਼ ਸਾਂਤਾ ਮਾਰੀਆ ਕੈਥੋਲਿਕ ਚਰਚ 'ਤੇ ਹੋਏ ਹਮਲੇ ਦਾ ਵੇਰਵਾ ਦਿਤਾ ਹੈ। ਹਾਲਾਂਕਿ ਅਜੇ ਤਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।