2020 ਵਿਚ ਮੰਗਲ ਗ੍ਰਹਿ 'ਤੇ ਆਟੋਮੈਟਿਕ ਹੈਲੀਕਾਪਟਰ ਭੇਜੇਗਾ ਨਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਲ 2020 ਵਿਚ ਨਾਸਾ ਮੰਗਲ ਗ੍ਰਹਿ 'ਤੇ ਇਕ ਅਪਣੇ ਆਪ ਚੱਲਣ ਵਾਲਾ ਹੈਲੀਕਾਪਟਰ ਭੇਜਣ ਦੀ ਤਿਆਰੀ ਕਰ ਰਿਹਾ ਹੈ ਜੋ ਮਾਰਸ ਰੋਵਰ ...

nasa is sending helicopter to mars

ਵਾਸ਼ਿੰਗਟਨ : ਸਾਲ 2020 ਵਿਚ ਨਾਸਾ ਮੰਗਲ ਗ੍ਰਹਿ 'ਤੇ ਇਕ ਅਪਣੇ ਆਪ ਚੱਲਣ ਵਾਲਾ ਹੈਲੀਕਾਪਟਰ ਭੇਜਣ ਦੀ ਤਿਆਰੀ ਕਰ ਰਿਹਾ ਹੈ ਜੋ ਮਾਰਸ ਰੋਵਰ ਮਿਸ਼ਨ ਦੇ ਨਾਲ ਜਾਏਗਾ। ਨਾਸਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਛੋਟਾ ਹਲਕਾ ਮਾਰਸ ਹੈਲੀਕਾਪਟਰ ਇਸ ਲਾਲ ਗ੍ਰਹਿ 'ਤੇ ਹਵਾ ਤੋਂ ਭਾਰੀ ਵਾਹਨਾਂ ਦੇ ਵਿਵਹਾਰ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰੇਗਾ। 

ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡੈਂਸਟੀਨ ਨੇ ਇਕ ਬਿਆਨ ਵਿਚ ਕਿਹਾ ਕਿ ਕਿਸੇ ਹੋਰ ਗ੍ਰਹਿ ਦੇ ਆਸਮਾਨ ਵਿਚ ਹੈਲੀਕਾਪਟਰ ਨੂੰ ਉਡਾਉਣ ਦਾ ਵਿਚਾਰ ਰੋਮਾਂਚਕ ਹੈ,। ਮਾਰਸ ਹੈਲੀਕਾਪਟਰ ਮੰਗਲ ਗ੍ਰਹਿ ਲਈ ਸਾਡੇ ਭਵਿੱਖ ਦੇ ਵਿਗਿਆਨ, ਖੋਜ ਅਤੇ ਖੋਜ ਮਿਸ਼ਨ ਲਈ ਬਹੁਤ ਕੁੱਝ ਮੁਹੱਈਆ ਕਰਵਾਏਗਾ।

ਇਸ ਯੋਜਨਾ ਦੀ ਸ਼ੁਰੂਆਤ ਨਾਸਾ ਦੇ ਜੈੱਟ ਪ੍ਰੋਪਲਸਨ ਲੈਬਾਰਟਰੀ (ਜੇਪੀਐਲ) ਵਿਚ ਸਾਲ 2013 ਵਿਚ ਅਗੱਸਤ ਵਿਚ ਇਕ ਤਕਨੀਕ ਵਿਕਾਸ ਯੋਜਨਾ ਦੇ ਰੂਪ ਵਿਚ ਹੋਈ ਸੀ।

ਮਾਰਸ ਹੈਲੀਕਾਪਟਰ ਦਾ ਵਜ਼ਨ ਮਹਿਜ਼ 1.8 ਕਿਲੋਗ੍ਰਾਮ ਹੈ। ਇਹ ਹੈਲੀਕਾਪਟਰ ਮਾਰਸ ਦੇ ਪਤਲੇ ਵਾਯੂ ਮੰਡਲ ਵਿਚ ਕੰਟਰੋਲ ਵਾਲੇ ਤਰੀਕੇ ਨਾਲ ਉਡਾਨ ਭਰਨ ਦੀ ਕੋਸ਼ਿਸ਼ ਕਰੇਗਾ। ਇਸ ਵਿਚ ਸੋਲਰ ਬੈਟਰੀਆਂ ਹਨ, ਜੋ ਇਸ ਦੀਆਂ ਲੀਥੀਅਮ ਆਇਨ ਬੈਟਰੀਆਂ ਨੂੰ ਚਾਰਜ ਕਰਨਗੀਆਂ।

ਇਸ ਵਿਚ ਨਾਲ ਹੀ ਇਸ ਨੂੰ ਗਰਮ ਰੱਖਣ ਦੀ ਵਿਵਸਥਾ ਤਕਨੀਕ ਦੁਆਰਾ ਕੀਤੀ ਗਈ ਹੈ ਤਾਕਿ ਮੰਗਲ 'ਤੇ ਰਾਤ ਦੇ ਠੰਡੇ ਵਾਤਾਵਰਣ ਵਿਚ ਇਹ ਗਰਮ ਰਹਿ ਸਕੇ।