Covid-19: 113 ਸਾਲ ਦੀ ਬੇਬੇ ਨੇ Corona virus ਨੂੰ ਹਰਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

113 ਸਾਲਾ ਕੋਰੋਨਾ ਪੀੜਤ ਔਰਤ ਨੇ ਕੋਰੋਨਾ ਵਾਇਰਸ (Corona Virus) ਨੂੰ ਮਾਤ ਦਿੱਤੀ ਹੈ।

Photo

ਨਵੀਂ ਦਿੱਲੀ: 113 ਸਾਲਾ ਕੋਰੋਨਾ ਪੀੜਤ ਔਰਤ ਨੇ ਕੋਰੋਨਾ ਵਾਇਰਸ (Corona Virus) ਨੂੰ ਮਾਤ ਦਿੱਤੀ ਹੈ। ਮਾਰੀਆ ਬ੍ਰਾਨਯਾਸ (María Branyas) ਸਪੇਨ (Spain) ਦੀ ਰਹਿਣ ਵਾਲੀ ਹੈ। ਪਰ ਉਹਨਾਂ ਦਾ ਜਨਮ ਅਮਰੀਕਾ ਵਿਚ ਹੋਇਆ ਸੀ। ਮਾਰੀਆ ਕੋਰੋਨਾ (Corona) ਨਾਲ ਠੀਕ ਹੋਣ ਵਾਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਪਹਿਲੀ ਔਰਤ ਮੰਨੀ ਜਾ ਰਹੀ ਹੈ।

ਅਪ੍ਰੈਲ ਵਿਚ ਸਪੇਨ ਦੇ ਓਲਾਟ ਸ਼ਹਿਰ ਵਿਚ ਮਾਰੀਆ ਕੋਰੋਨਾ (Corona Virus) ਸੰਕਰਮਿਤ ਹੋ ਗਈ ਸੀ। ਰਿਟਾਇਰਮੈਂਟ ਹੋਮ ਵਿਚ ਹੀ ਮਾਰੀਆ ਨੇ ਕੋਰੋਨਾ ਵਾਇਰਸ (Corona Virus) ਨੂੰ ਹਰਾ ਦਿੱਤਾ। ਉਹ ਬੀਤੇ 20 ਸਾਲਾਂ ਤੋਂ Santa Maria del Tura ਨਾਂਅ ਦੇ ਰਿਟਾਇਰਮੈਂਟ ਹੋਮ ਵਿਚ ਰਹਿ ਰਹੀ ਹੈ।

ਇਸ ਰਿਟਾਇਰਮੈਂਟ ਹੋਮ ਵਿਚ ਕਈ ਹੋਰ ਲੋਕਾਂ ਦੀ ਕੋਰੋਨਾ (Corona Virus) ਨਾਲ ਮੌਤ ਹੋ ਗਈ ਹੈ, ਉੱਥੇ ਹੀ ਮਾਰੀਆ ਅਪਣੇ ਕਮਰੇ ਵਿਚ ਆਈਸੋਲੇਸ਼ਨ ਵਿਚ ਰਹਿ ਰਹੀ ਸੀ। ਰਿਟਾਇਰਮੈਂਟ ਹੋਮ ਦੇ ਬੁਲਾਰੇ ਨੇ ਦੱਸਿਆ ਕਿ ਮਾਰੀਆ ਨੇ ਕੋਰੋਨਾ ਵਾਇਰਸ (Corona Virus) ਨਾਂਅ ਦੀ ਬਿਮਾਰੀ ਨੂੰ ਹਰਾ ਦਿੱਤਾ ਹੈ। ਮਾਰੀਆ ਵਿਚ ਹਲਕੇ ਲੱਛਣ ਦਿਖਾਈ ਦੇ ਰਹੇ ਸਨ।

ਬੀਤੇ ਹਫ਼ਤੇ ਉਹਨਾਂ ਦਾ ਕੋਰੋਨਾ ਟੈਸਟ (Corona Test) ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਉਹਨਾਂ ਦੇ ਕਮਰੇ ਵਿਚ ਸਿਰਫ ਇਕ ਸਟਾਫ ਨਰਸ ਨੂੰ ਪੀਪੀਈ ਕਿੱਟ ਪਹਿਨ ਕੇ ਜਾਣ ਦੀ ਇਜਾਜ਼ਤ ਸੀ। ਦੱਸ ਦਈਏ ਕਿ ਕੋਰੋਨਾ ਨਾਲ 27 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਠੀਕ ਹੋਣ ਤੋਂ ਬਾਅਦ ਮਾਰੀਆ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਰਿਟਾਇਰਮੈਂਟ ਹੋਮ ਦੇ ਸਟਾਫ ਦੀ ਤਾਰੀਫ ਕਰ ਰਹੀ ਹੈ। ਮਾਰੀਆ ਦਾ ਜਨਮ 4 ਮਈ 1907 ਨੂੰ ਅਮਰੀਕਾ ਦੇ ਸੰਨ ਫ੍ਰਾਂਸਿਸਕੋ ਵਿਚ ਹੋਇਆ ਸੀ। ਸਪੇਨ ਦੇ ਰਹਿਣ ਵਾਲੇ ਉਹਨਾਂ ਦੇ ਪਿਤਾ ਅਮਰੀਕਾ ਵਿਚ ਪੱਤਰਕਾਰ ਸਨ। ਪਹਿਲੇ ਵਿਸ਼ਵ ਯੁੱਧ ਸਮੇਂ ਮਾਰੀਆ ਦਾ ਪਰਿਵਾਰ ਸਪੇਨ ਆ ਗਿਆ ਸੀ।