ਪਾਕਿਸਤਾਨ ਨੇ ਦੇਰ ਰਾਤ 198 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਣਜਾਣੇ ਵਿਚ ਪਹੁੰਚ ਗਏ ਸਨ ਗੁਆਂਢੀ ਦੇਸ਼

Punjabi News

ਅਟਾਰੀ : ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਰਾਤ ਅਟਾਰੀ-ਵਾਹਗਾ ਸਰਹੱਦ 'ਤੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿਤਾ, ਜਿਨ੍ਹਾਂ ਨੂੰ ਸਮੁੰਦਰੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਸੀ। ਅਰਬ ਸਾਗਰ ਵਿਚ ਸਮੁੰਦਰੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਾਲੇ ਮਛੇਰਿਆਂ 'ਤੇ ਸਬੰਧਤ ਦੇਸ਼ਾਂ ਦੇ ਪਾਸਪੋਰਟ ਐਕਟ ਦੀ ਉਲੰਘਣਾ ਦਾ ਦੋਸ਼ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲਗਭਗ ਛੇ ਮਹੀਨੇ ਦੀ ਸਜ਼ਾ ਦਿਤੀ ਜਾਂਦੀ ਹੈ।

ਜਾਣਕਾਰੀ ਅਨੁਸਾਰ ਉਹ ਮੱਛੀਆਂ ਫੜਦੇ ਹੋਏ ਸਰਹੱਦ ਪਾਰ ਕਰ ਗਏ ਕਿਉਂਕਿ ਉਨ੍ਹਾਂ ਨੂੰ ਸਮੁੰਦਰ ਵਿਚ ਸਰਹੱਦ ਦਾ ਪਤਾ ਨਹੀਂ ਸੀ। ਭਾਰਤੀ ਅਤੇ ਪਾਕਿਸਤਾਨੀ ਮਛੇਰੇ ਅਕਸਰ ਅਰਬ ਸਾਗਰ ਵਿਚ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਪਾਰ ਕਰਦੇ ਹਨ। ਇਨ੍ਹਾਂ ਨੂੰ ਦੋਵਾਂ ਦੇਸ਼ਾਂ ਦੀਆਂ ਸਬੰਧਤ ਏਜੰਸੀਆਂ ਵਲੋਂ ਫੜਿਆ ਜਾਂਦਾ ਹੈ।