ਐਚ-1ਬੀ ਸਮੇਤ ਹੋਰ ਵੀਜ਼ੇ ਮੁਅੱਤਲ ਕਰਨ ਬਾਰੇ ਸੋਚ ਰਿਹੈ ਟਰੰਪ : ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐੱਚ-1ਬੀ ਵੀਜ਼ਾ ਸਮੇਤ ਰੋਜ਼ਗਾਰ ਦੇਣ ਵਾਲੇ ਹੋਰ ਵੀਜ਼ੇ ਮੁਅੱਤਲ ਕਰਨ 'ਤੇ ਵਿਚਾਰ ਕਰ ਰਹੇ

Donald Trump

ਵਾਸ਼ਿੰਗਟਨ, 12 ਜੂਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐੱਚ-1ਬੀ ਵੀਜ਼ਾ ਸਮੇਤ ਰੋਜ਼ਗਾਰ ਦੇਣ ਵਾਲੇ ਹੋਰ ਵੀਜ਼ੇ ਮੁਅੱਤਲ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਅਮਰੀਕਾ ਵਿਚ ਵਧਦੀ ਬੇਰੁਜ਼ਗਾਰੀ ਹੈ। ਐੱਚ-1ਬੀ ਵੀਜ਼ਾ ਦੇ ਮੁਅੱਤਲ ਹੋਣ ਨਾਲ ਪ੍ਰਭਾਵਤ ਹੋਣ ਵਾਲੇ ਦੇਸ਼ਾਂ ਵਿਚੋਂ ਭਾਰਤ ਵੀ ਪ੍ਰਮੁੱਖ ਹੈ ਕਿਉਂਕਿ ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰ ਇਸ ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਕਰਨ ਵਾਲਿਆਂ ਵਿਚੋਂ ਇਕ ਹਨ।

'ਦੀ ਵਾਲ ਸਟ੍ਰੀਟ ਜਰਨਲ' ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰੀਪੋਰਟ ਦੇ ਮੁਤਾਬਕ ਅਮਰੀਕੀ ਸਰਕਾਰ ਅਗਲੇ ਵਿੱਤੀ ਸਾਲ ਵਿਚ ਇਸ ਪ੍ਰਸਤਾਵਿਤ ਮੁਅੱਤਲੀ ਨੂੰ ਮਨਜ਼ੂਰੀ ਦੇ ਸਕਦੀ ਹੈ। ਅਮਰੀਕੀ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਉਦੋਂ ਕਈ ਨਵੇਂ ਵੀਜ਼ਾ ਜਾਰੀ ਕੀਤੇ ਜਾਂਦੇ ਹਨ। ਅਖਬਾਰ ਨੇ ਇਹ ਰੀਪੋਰਟ ਪ੍ਰਸ਼ਾਸਨ ਦੇ ਇਕ ਬੇਨਾਮ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ। ਰੀਪੋਰਟ ਮੁਤਾਬਕ,''ਇਹ ਵਿਵਸਥਾ ਦੇਸ਼ ਦੇ ਬਾਹਰ ਕਿਸੇ ਵੀ ਨਵੇਂ ਐੱਚ-1ਬੀ ਵੀਜ਼ਾ ਧਾਰਕ ਦੇ ਕੰਮ ਕਰਨ 'ਤੇ ਉਦੋਂ ਤਕ ਪਾਬੰਦੀ ਲਗਾ ਸਕਦੀ ਹੈ ਜਦੋਂ ਤਕ ਮੁਅੱਤਲੀ ਖ਼ਤਮ ਨਹੀਂ ਹੋ ਜਾਂਦੀ।  (ਪੀ.ਟੀ.ਆਈ)