ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਉਣ ’ਤੇ ਪਾਕਿ ਦੇ ਪੀਟੀਵੀ ਨਿਊਜ਼ ਦੇ ਦੋ ਪੱਤਰਕਾਰ ਕੱਢੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਰਕਾਰੀ ਪੀਟੀਵੀ ਨਿਊਜ਼ ਚੈਨਲ ਨੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਵਾਉਣ ਵਾਲਾ ਦੇਸ਼ ਦਾ ਨਕਸ਼ਾ ਪ੍ਰਸਾਰਿਤ ਕਰਨ

File Photo

ਇਸਲਾਮਾਬਾਦ, 12 ਜੂਨ : ਪਾਕਿਸਤਾਨ ਦੇ ਸਰਕਾਰੀ ਪੀਟੀਵੀ ਨਿਊਜ਼ ਚੈਨਲ ਨੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਵਾਉਣ ਵਾਲਾ ਦੇਸ਼ ਦਾ ਨਕਸ਼ਾ ਪ੍ਰਸਾਰਿਤ ਕਰਨ ਲਈ ਦੋ ਪੱਤਰਕਾਰਾਂ ਨੂੰ ਬਾਹਰ ਦਾ ਰਾਸਤਾ ਦਿਖਾ ਦਿਤਾ ਹੈ। ਘਟਨਾ 6 ਜੂਨ ਦੀ ਹੈ, ਜਿਸ ਨੂੰ ਪਾਕਿਸਤਾਨੀ ਸੰਸਦ ’ਚ ਅੱਠ ਜੂਨ ਨੂੰ ਚੁੱਕਿਆ ਗਿਆ ਸੀ। ਇਸ ਦੇ ਬਾਅਦ ਸੀਨੇਟ ਮੁਖੀ ਸਾਦਿਕ ਸੰਜਰਾਨੀ ਨੇ ਇਸ ਮੁੱਦੇ ਨੂੰ ਸੂਚਨਾ ਅਤੇ ਪ੍ਰਸਾਰਣ ’ਤੇ ਸਥਾਈ ਕਮੇਟੀ ਨੂੰ ਕਾਰਵਾਈ ਲਈ ਭੇਜ ਦਿਤਾ। ਪਾਕਿਸਤਾਨ ਟੈਲੀਵੀਜ਼ਨ (ਪੀਟੀਵੀ) ਪ੍ਰਬੰਧਨ ਨੇ ਸੱਤ ਜੂਨ ਨੂੰ ਸ਼ੋਸ਼ਲ ਮੀਡੀਆ ’ਤੇ ਕਿਹਾ ਸੀ ਕਿ ਉਹ ਮੁੱਦੇ ਦੀ ਜਾਂਚ ਕਰ ਰਿਹਾ ਹੈ

ਇਸ ਵੱਡੀ ਗ਼ਲਤੀ ਲਈ ਜ਼ਿੰਮੇਦਾਰ ਲੋਕਾਂ ਵਿਰੁਧ ਕਾਰਵਾਈ ਕੀਤੀ ਜਾਏਗੀ। ਇਸ ਦੇ ਬਾਅਦ 10 ਜੂਨ ਨੂੰ ਚੈਨਲ ਦੇ ਦੋ ਕਰਮਚਾਰੀਆਂ ’ਤੇ ਇਸ ਘਟਨਾ ਦੀ ਮਾਰ ਪਈ। ਪੀਟਵੀ ਨੇ ਟਵੀਟ ਕੀਤਾ, ‘‘ਪਾਕਿਸਤਾਨ ਦੇ ਨਕਸ਼ੇ ਦੀ ਗ਼ਲਤ ਤਸਵੀਰ 6 ਜੂਨ ਨੂੰ ਪੀਟੀਵੀ ’ਤੇ ਪ੍ਰਸਾਰਿਤ ਹੋਣ ਦੇ ਮਾਮਲੇ ’ਚ ਜਾਂਚ ਲਈ ਬਣਾਈ ਗਈ ਕਮੇਟੀ ਦੀ ਸਿਫਾਰਸ਼ਾਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਪੀਟੀਵੀ ਪ੍ਰਬੰਧਨ ਨੇ ਦੋ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਹੈ ਜੋ ਇਸ ਪੇਸ਼ੇਵਰ ਲਾਪਰਵਾਹੀ ਲਈ ਜ਼ਿੰਮੇਦਾਰ ਪਾਏ ਗਏ ਸਨ।’’    (ਪੀਟੀਆਈ)