ਯੁੱਧ ਪ੍ਰਭਾਵਿਤ ਯੂਕਰੇਨ 'ਚ ਲੋੜਵੰਦਾਂ ਲਈ ਮਸੀਹਾ ਬਣੀ United Sikhs ਸੰਸਥਾ, ਕਰ ਰਹੀ ਹੈ ਲੋੜਵੰਦਾਂ ਦੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡਾਕਟਰੀ ਸੇਵਾਵਾਂ, ਸਾਫ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕੀਤੀ ਜਾ ਰਹੀ ਹੈ ਪੂਰਤੀ 

United Sikhs helping needy in ukraine

ਨਵੀਂ ਦਿੱਲੀ : ਰੂਸ ਵਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲੇ ਲਗਾਤਾਰ ਜਾਰੀ ਹਨ। ਖਾਰਕੀਵ ਸ਼ਹਿਰ ਇਨ੍ਹਾਂ ਧਮਾਕਿਆਂ ਨਾਲ ਖੇਰੂੰ-ਖੇਰੂੰ ਕਰ ਦਿੱਤਾ ਗਿਆ ਹੈ। ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਹੈ। ਜਿਸ ਨਾਲ ਮਨੁੱਖਤਾ ਧੁਰ ਅੰਦਰ ਤੱਕ ਹਿੱਲ ਗਈ ਹੈ।

ਯੂਕਰੇਨ ਵਿੱਚ ਨੇੜੇ-ਨੇੜੇ ਸ਼ਹਿਰਾਂ ਦੇ ਤਬਾਹੀ ਦਾ ਮੰਜ਼ਰ ਪੇਸ਼ ਕਰਦੀਆਂ ਢੱਠੀਆਂ ਇਮਾਰਤਾਂ, ਚਾਰੇ ਪਾਸੇ ਵਰਤੀਂ ਚੁੱਪ ਕਿਸੇ ਭੂਤੀਆਂ ਸ਼ਹਿਰ ਤੋਂ ਘੱਟ ਨਜ਼ਰ ਨਹੀਂ ਆਉਂਦੀ । ਲੱਖਾਂ ਲੋਕ ਭਰੇ ਮਨਾਂ ਨਾਲ ਆਪਣੇ ਘਰਾਂ ਨੂੰ ਅਲਵਿਦਾ ਕਹਿ ਕੇ ਸੁਰੱਖਿਅਤ ਸਥਾਨਾਂ ਦੀ ਭਾਲ ਵਿੱਚ ਆਪਣੇ ਘਰ-ਬਾਰ ਛੱਡ ਰਹੇ ਹਨ।

ਯੂਨਾਈਟਿਡ ਸਿੱਖਸ ਦੇ ਸੇਵਾਦਾਰ ਜਾਨ ਤਲੀ 'ਤੇ ਰੱਖ ਕੇ ਦਿਨ-ਰਾਤ ਯੁਕਰੇਨ ਅਤੇ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ 'ਤੇ ਲੋੜਵੰਦਾਂ ਲਈ ਸਾਫ਼ ਪਾਣੀ, ਡਾਕਟਰੀ ਸੇਵਾਵਾਂ ਅਤੇ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਕਰ ਰਹੇ ਹਨ।

ਇਸ ਮੌਕੇ ਯੂਨਾਈਟਿਡ ਸਿਖਸ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਲੱਖਾਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚੋਂ ਕੱਢਣ ਅਤੇ ਉਨ੍ਹਾਂ ਦੀ ਸੰਭਾਲ ਲਈ ਅੱਗੇ ਆਓ। ਉਨ੍ਹਾਂ ਕਿਹਾ ਕਿ ਆਪ ਸਭਨਾਂ ਦੇ ਸਮਰਥਨ ਅਤੇ ਸਹਿਯੋਗ ਦੀ ਤੁਰੰਤ ਲੋੜ ਹੈ। ਆਓ ਆਪਾਂ ਸਾਰੇ ਰਲ-ਮਿਲ ਕੇ ਵੱਧ ਤੋਂ ਵੱਧ ਆਪਣੇ ਦਸਵੰਧ ਦਾ ਦਾਨ ਕਰਕੇ ਇਸ ਰਾਹਤ ਕਾਰਜ ਦਾ ਹਿੱਸਾ ਬਣੀਏ।