ਪਾਕਿ ਨੇ ਫਿਰ ਸ਼ੁਰੂ ਕੀਤੇ ਹਾਫਿਜ਼ ਸਈਦ ਤੇ ਜੇ.ਯੂ.ਡੀ ਦੇ ਅਤਿਵਾਦੀ ਸਰਗਨਿਆਂ ਦੇ ਬੈਂਕ ਖਾਤੇ
ਪਾਕਿਸਤਾਨ ਨੇ 2008 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਸਮੇਤ ਜਮਾਤ ਉਗ ਦਾਵਾ (ਜੇ.ਯੂ.ਡੀ) ਲਸ਼ਕਰ-ਏ-ਤਾਇਬਾ
ਇਸਲਾਮਾਬਦ, 12 ਜੁਲਾਈ : ਪਾਕਿਸਤਾਨ ਨੇ 2008 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਸਮੇਤ ਜਮਾਤ ਉਗ ਦਾਵਾ (ਜੇ.ਯੂ.ਡੀ) ਲਸ਼ਕਰ-ਏ-ਤਾਇਬਾ ਨਾਲ ਜੁੜੇ ਪੰਜ ਅਤਿਵਾਦੀ ਸਰਗਨਿਆਂ ਦੇ ਬੈਂਕ ਖਾਤੇ ਫਿਰ ਤੋਂ ਸ਼ੁਰੂ ਕਰ ਦਿਤੇ ਹਨ। ਸਮਾਚਾਰ ਏਜੰਸੀ ਏਐੱਨਆਈ ਨੇ ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਜਾਣਕਾਰੀ ਦਿਤੀ ਹੈ ਕਿ ਪਾਕਿਸਤਾਨ ਵਲੋਂ ਇਹ ਕਦਮ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮਨਜ਼ੂਰੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਹਾਫਿਜ਼ ਤੋਂ ਇਲਾਵਾ ਅਬਦੁਲ ਸਲਾਮ ਭੁਟੱਵੀ, ਹਾਜ਼ੀ ਐਮ ਅਸ਼ਰਫ, ਯਾਹਯਾ ਮੁਜਾਹਿਦ ਤੇ ਜ਼ਫ਼ਰ ਇਕਬਾਲ ਦਾ ਬੈਂਕ ਅਕਾਊਂਟ ਫਿਰ ਤੋਂ ਸ਼ੁਰੂ ਹੋ ਗਿਆ ਹੈ।
ਇਹ ਸਾਰੇ ਯੂਐੱਨਐੱਸਸੀ ਦੇ ਸੂਚੀਬੱਧ ਅਤਿਵਾਦੀ ਹਨ ਤੇ ਵਰਤਮਾਨ ’ਚ ਪੰਜਾਬ ਕਾਊਂਟਰ ਟੇਰਰਿਜਮ ਡਿਪਾਰਟਮੈਂਟ ਵਲੋਂ ਉਨ੍ਹਾਂ ਖ਼ਿਲਾਫ਼ ਦਾਇਰ ਟੈਰਰ ਫਾਇਨੈਂਸਿੰਗ ਦੇ ਮਾਮਲਿਆਂ ’ਚ ਲਾਹੌਰ ਜੇਲ ’ਚ 1 ਤੋਂ 5 ਸਾਲ ਤਕ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਇਨ੍ਹਾਂ ਸਾਰਿਆਂ ਨੇ ਯੂਐੱਨ ’ਚ ਫਿਰ ਤੋਂ ਬੈਂਕ ਖਾਤੇ ਸ਼ੁਰੂ ਕਰਨ ਲਈ ਅਪੀਲ ਕੀਤੀ ਸੀ, ਤਾਂ ਜੋ ਉਨ੍ਹਾਂ ਦੇ ਪ੍ਰਵਾਰ ਦਾ ਖ਼ਰਚਾ ਚੱਲ ਸਕੇ। (ਏਜੰਸੀ)