92 ਸਾਲਾ ਕੈਂਸਰ ਪੀੜਤ ਪਤੀ ਤੇ 88 ਸਾਲਾ ਪਤਨੀ ਨੇ ਇਕੋ ਹਸਪਤਾਲ ’ਚ ਆਖ਼ਰੀ ਵਾਰ ਇਕ ਦੂਜੇ ਦਾ ਹੱਥ ਫੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਥ ਜ਼ਿੰਦਗੀ ਦਾ...ਇੰਝ ਦਿਤੀ ਆਖ਼ਰੀ ਗੁੱਡ ਬਾਏ 

92-year-old woman with one side of body paralysed defeats coronavirus in Pune

ਔਕਲੈਂਡ 12 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਯੂ. ਕੇ ਦੇ ਵਿਚ ਇਕ ਹਸਪਤਾਲ ’ਚ ਇਕ ਬਜ਼ੁਰਗ ਜੋੜੇ ਦੀ ਇਕ ਨਰਸ ਵਲੋਂ ਖਿੱਚੀ ਗਈ ਬਹੁਤ ਹੀ ਦਿਲ ਟੁੰਬਵÄ ਤਸਵੀਰ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਹਾਣੀ ਇੰਝ ਹੋਈ ਕਿ 92 ਸਾਲਾ ਬਜ਼ੁਰਗ (ਜੌਹਨ ਵਿਲਸਨ) ਜੋ ਕੈਂਸਰ ਤੋਂ ਪੀੜਤ ਸੀ ਅਤੇ ਉਸਦੀ 88 ਸਾਲਾ ਬਜ਼ੁਰਗ ਪਤਨੀ (ਮਾਜੋਰੀ) ਇਕੋ ਹਸਪਤਾਲ ਵਿਚ ਵੱਖ-ਵੱਖ ਵਾਰਡਾਂ ਵਿਚ ਦਾਖ਼ਲ ਸਨ।

 ਇਨ੍ਹਾਂ ਦਾ ਵਿਆਹੁਤਾ ਜੀਵਨ 62ਵੇਂ ਸਾਲ ਵਿਚੋਂ ਲੰਘ ਰਿਹਾ ਸੀ। ਇਲਾਜ ਤੋਂ ਬਾਅਦ ਇਹ ਬਜ਼ੁਰਗ ਔਰਤ ਤਾਂ ਠੀਕ ਹੋ ਗਈ ਅਤੇ ਇਸਨੁੂੰ ਨਰਸਿੰਗ ਹੋਮ ਭੇਜਿਆ ਜਾਣ ਲੱਗਾ। ਇਸ ਦੌਰਾਨ ਇਕ ਨਰਸ ਜਿਸ ਨੂੰ ਪਤਾ ਸੀ ਕਿ ਇਸਦਾ ਪਤੀ ਵੀ ਇਥੇ ਹੈ ਅਤੇ ਉਸ ਨੂੰ ਕੈਂਸਰ ਹੈ, ਨੇ ਸੋਚਿਆ ਕਿ ਜਿਵੇਂ ਦੀ ਬਿਮਾਰੀ ਹੈ ਹੋ ਸਕਦਾ ਹੈ ਇਹ ਜੋੜਾ ਇਕ ਦੂਜੇ ਨੂੰ ਦੁਬਾਰਾ ਨਾ ਮਿਲ ਸਕੇ।

ਉਸ ਨਰਸ ਨੇ ਇਸ ਬਜ਼ੁਰਗ ਮਾਤਾ ਦਾ ਬੈਡ ਉਸ ਦੇ ਪਤੀ ਦੇ ਕੋਲ ਲੈ ਆਂਦਾ। ਦੋਵਾਂ ਨੇ ਅਪਣੇ-ਅਪਣੇ ਬੈਡ ਤੋਂ ਅਪਣੀ ਬਾਂਹ ਲੰਬੀ ਕਰ ਕੇ ਇਕ ਦੂਜੇ ਜਾ ਹੱਥ ਫੜਿਆ। ਇਸ ਮੌਕੇ ਦੀ ਇਹ ਭਾਵਪੂਰਤ ਅਤੇ ਦਿਲਟੁੰਬਵÄ ਤਸਵੀਰ ਉਸ ਨਰਸ ਨੇ ਖਿੱਚ ਲਈ ਅਤੇ ਉਸਦੇ ਪ੍ਰਵਾਰ ਨੂੰ ਸੌਂਪ ਦਿਤੀ। ਇਸ ਪਤੀ-ਪਤਨੀ ਦਾ ਇਹ ਆਖ਼ਰੀ ਗੁੱਡ ਬਾਏ ਬਣ ਗਿਆ। ਪ੍ਰਵਾਰ ਨੇ ਹਸਪਤਾਲ ਨੂੰ ਇਸ ਸਬੰਧੀ ਬਹੁਤ ਹੀ ਸ਼ੁੱਕਰਾਨਾ ਭਰਿਆ ਪੱਤਰ ਲਿਖਿਆ। ਇਸ ਬਜ਼ੁਰਗ ਦੀ ਮੌਤ 15 ਜੂਨ ਨੂੰ ਹੋ ਗਈ। ਸੋ ਜ਼ਿੰਦਗੀ ਦਾ ਸਾਥ....ਕਈ ਵਾਰ ਬੜੇ ਹੀ ਅਜਿਹੇ ਮੌਕੇ ਆ ਕੇ ਟੁੱਟਦਾ ਹੈ ਕਿ ਦਿਲ ਰੋ ਉਠਦਾ ਹੈ।