‘ਕੋਵਿਡ-19 ਟੀਕੇ ਦੇ ਸੁਰੱਖਿਆ ਪ੍ਰੀਖਣ ਕੀਤੇ ਜਾਣ’   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਏਜੰਸੀ ਨੇ ਰੂਸ ਦੇ ਕੋਵਿਡ-19 ਟੀਕੇ ਨੂੰ ਲੈ ਕੇ ਪ੍ਰਗਟਾਈ ਚਿੰਤਾ ਕਿਹਾ, 

Corona Vaccine

ਮਿਆਮੀ, 12 ਅਗੱਸਤ : ਰੂਸ ਵਲੋਂ ਐਲਾਨੇ ਕੋਵਿਡ-19 ਟੀਕੇ ਦੇ ਨਿਰਮਾਣ ਅਤੇ ਵੰਡ ਲਈ ਖ਼ੇਤਰ ਦੀਆਂ ਸੰਸਥਾਨਾਂ ਵਲੋਂ ਗੱਲਬਾਤ ਕੀਤੇ ਜਾਣ ਦੀਆਂ ਖ਼ਬਰਾਂ ’ਤੇ ‘ਪੈਨ ਅਮੈਰੀਕਨ ਹੈਲਥ ਆਰਗੇਨਾਈਜੇਸ਼ਨ’ ਨੇ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਮਿਆਰੀ, ਸੁਰੱਖਿਆ ਅਤੇ ਪ੍ਰਭਾਵ ਨੂੰ ਲੈ ਕੇ ਇਸ ਟੀਕੇ ਦੇ ਅਜੇ ਪ੍ਰੀਖਣ ਕੀਤੇ ਜਾਣੇ ਚਾਹੀਦੇ ਹਨ। ਸੰਗਠਨ ਦੇ ਉਪ ਨਿਰਦੇਸ਼ਕ ਜਰਬਾਸ ਬਰਬੋਸਾ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਵਾਸ਼ਿੰਗਟਨ ਨੂੰ ਕਿਹਾ ਕਿ ਕਿਸੇ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵ ਯਕੀਨੀ ਕਰਨ ਲਈ ਉਸ ਦਾ ਕਾਫੀ ਧਿਆਨ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

ਬ੍ਰਾਜ਼ੀਲ ’ਚ ਪਾਰਨਾ ਰਾਜ ਦੀ ਸਰਕਾਰ ਨੇ ਕਿਹਾ ਕਿ ਉਹ ਕੋਵਿਡ-19 ਦੇ ਟੀਕੇ ਦੇ ਵਿਕਾਸ ਵਿਚ ਭਾਗੀਦਾਰੀ ਲਈ ਰੂਸ ਦੇ ਦੂਤਾਵਾਸ ਨਾਲ ਗੱਲਬਾਤ ਕਰ ਰਹੀ ਹੈ ਅਤੇ ਬੁਧਵਾਰ ਨੂੰ ਰੂਸੀ ਰਾਜਦੂਤ ਨਾਲ ਇਕ ਤਕਨੀਕੀ ਬੈਠਕ ਹੋਵੇਗੀ। ਨਿਕਾਰਗੁਆ ਨੇ ਪਹਿਲਾਂ ਕਿਹਾ ਸੀ ਕਿ ਉਹ ਰੂਸੀ ਟੀਕੇ ਦੇ ਉਤਪਾਦਨ ’ਤੇ ਵਿਚਾਰ ਕਰ ਰਿਹਾ ਹੈ। ਸੋਮਵਾਰ ਨੂੰ ਉਪ ਰਾਸ਼ਟਰਪਤੀ ਰੋਸਾਰਿਓ ਮੁਰਿਲੋ, ਰਾਸ਼ਟਰਪਤੀ ਦੀ ਪਤਨੀ ਡੇਨੀਅਲ ਓਰਟੇਗਾ ਨੇ ਦੁਬਾਰਾ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਟੀਕੇ ਦੇ ਉਤਪਾਦਨ ਅਤੇ ਇਥੇ ਤਕ ਕਿ ਇਸ ਦੇ ਨਿਰਯਾਤ ਲਈ ਰੂਸ ਦੀਆਂ ਸੰਸਥਾਨਾਂ ਦੇ ਸੰਪਰਕ ਵਿਚ ਹੈ।            (ਪੀਟੀਆਈ) 

ਟੀਕਾ ਅਜੇ ਸਾਰੇ ਜ਼ਰੂਰੀ ਪੜਾਵਾਂ ਵਿਚੋਂ ਨਹੀਂ ਲੰਘਿਆ
ਬਾਰਬੋਸਾ ਨੇ ਕਿਹਾ ਕਿ ਟੀਕਾ ਅਜੇ ਸਾਰੇ ਜ਼ਰੂਰੀ ਪੜਾਵਾਂ ਵਿਚੋਂ ਨਹੀਂ ਲੰਘਿਆ ਹੈ ਜਿਸ ਨਾਲ ਕਿ ਇਸ ਨੂੰ ਵਿਸ਼ਵ ਸਿਹਤ ਸੰਗਠਨ ਜਾਂ ‘ਪੈਨ ਅਮੈਰੀਕਨ ਹੈਲਥ ਆਰਗੇਨਾਈਜੇਸ਼ਨ’ ਇਸ ਨੂੰ ਮਾਨਤਾ ਦੇ ਸਕਣ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਅਧਿਕਾਰੀ ਰੂਸ ਦੇ ਅਧਿਕਾਰੀਆਂ ਨਾਲ ਇਸ ਬਾਰੇ ’ਚ ਗੱਲ ਕਰ ਰਹੇ ਹਨ ਕਿ ਉਹ ਅਪਣੇ ਡਾਟਾ ਅਤੇ ਮੈਡੀਕਲ ਟੈਸਟਾਂ ਦੀ ਸਮੀਖਿਆ ਕਰਨ। ਬਾਰਬੋਸਾ ਨੇ ਕਿਹਾ, ‘ਉਸ ਸਮੀਖਿਆ ਦੇ ਬਾਅਦ ਅਤੇ ਡਾਟਾ ਅਤੇ ਸਾਰੀ ਸਬੰਧਤ ਜਾਣਕਾਰੀ ਤਕ ਪਾਰਦਰਸ਼ੀ ਤਰੀਕੇ ਨਾਲ ਪਹੁੰਚ ਦੇ ਬਾਅਦ ਹੀ ਅਸੀਂ ਕੋਈ ਰੁਖ਼ ਅਪਣਾਵਾਂਗੇ।’