ਕਨੈਕਟੀਕਟ ਪ੍ਰਾਇਮਰੀ ਚੋਣ ’ਚ ਜਿੱਤੇ ਟਰੰਪ ਤੇ ਬਿਡੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੈਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਨੇ

Trump and Biden win Connecticut primary

ਵਾਸ਼ਿੰਗਟਨ, 12 ਅਗੱਸਤ : ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੈਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਨੇ ਕਨੈਕਟੀਕਟ ਤੋਂ ਪ੍ਰਾਇਮਰੀ ਚੋਣ ’ਚ ਜਿੱਤ ਦਰਜ ਕੀਤੀ ਹੈ। ਪ੍ਰਾਇਮਰੀ ਚੋਣ ਅਮਰੀਕੀ ਰਾਸ਼ਟਰਪਤੀ ਚੋਣ ਦੀ ਪਹਿਲੀ ਪੌੜੀ ਹੈ। ਵੱਖ-ਵੱਖ ਸੂਬਿਆਂ ’ਚ ਪ੍ਰਾਇਮਰੀ ਚੋਣ ਜ਼ਰੀਏ ਪਾਰਟੀਆਂ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਅਪਣੇ ਉਮੀਦਵਾਰ ਦੀ ਚੋਣ ਕਰਦੀ ਹੈ। ਟਰੰਪ ਨੇ ਮੰਗਲਵਾਰ ਨੂੰ ਅਪਣੇ ਵਿਰੋਧੀ ਰਾਕੀ ਡੀ ਲਾ ਫਿਊਂਟੇ ਨੂੰ ਮਾਤ ਦਿਤੀ।

ਮੈਸਾਚੂਸੇਟਸ ਦੇ ਸਾਬਕਾ ਗਵਰਨਰ ਵਿਲੀਅਮ ਵੇਲਡ ਤੇ ਇਲੀਨੋਇਸ ਦੇ ਸਾਬਕਾ ਸੰਸਦ ਮੈਂਬਰ ਜੋ ਵਾਲਸ਼ ਵੀ ਦੌੜ ’ਚ ਸਨ ਪਰ ਉਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਅਪਣੀ ਉਮੀਦਵਾਰੀ ਵਾਪਸ ਲੈ ਲਈ ਸੀ। ਦੂਜੇ ਪਾਸੇ ਬਿਡੇਨ ਨੇ ਵਰਮੋਟ ਤੋਂ ਸੀਨੇਟਰ ਬਰਨੀ ਸੈਂਡਰਸ ਤੇ ਹਵਾਈ ਤੋਂ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੂੰ ਮੰਗਲਵਾਰ ਨੂੰ ਹਰਾਇਆ। ਸੈਂਡਰਸ ਤੇ ਗਬਾਰਡ ਨੇ ਕਈ ਮਹੀਨੇ ਪਹਿਲਾਂ ਚੋਣ ਦੀ ਦੌੜ ਤੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ ਸੀ ਪਰ ਉਨ੍ਹਾਂ ਵੋਟਿੰਗ ਤੋਂ ਅਪਣਾ ਨਾਂ ਹਟਾਉਣ ਲਈ ਨਹੀਂ ਕਿਹਾ ਸੀ। ਬਿਡੇਨ ਆਖ਼ਰੀ ਵਾਰ ਅਕਤੂਬਰ ’ਚ ਪੈਸਾ ਇਕੱਠਾ ਕਰਨ ਲਈ ਕੀਤੇ ਗਏ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਕਨੈਕਟੀਕਟ ਗਏ ਸਨ।       (ਪੀਟੀਆਈ)