Australia News: ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫ਼ੈਸਲਾ ਬਣ ਸਕਦਾ 14,000 ਨੌਕਰੀਆਂ ਲਈ ਖ਼ਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

Australia News: ਆਸਟਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ ’ਤੇ ਗਰਮਾ ਰਿਹਾ ਹੈ।

The decision to limit the number of international students could be a threat to 14,000 jobs

 

Australia News: ਆਸਟਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ ‘ਯੂਨੀਵਰਸਿਟੀਜ਼ ਆਸਟਰੇਲੀਆ’ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫ਼ੈਸਲਾ 14,000 ਨੌਕਰੀਆਂ ਲਈ ਖ਼ਤਰਾ ਬਣ ਸਕਦਾ। ਆਸਟਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ ’ਤੇ ਗਰਮਾ ਰਿਹਾ ਹੈ।

ਜਿੱਥੇ ਇਕ ਪਾਸੇ ਫ਼ੈਡਰਲ ਸਰਕਾਰ ਆਸਟਰੇਲੀਆ ਵਿਚ ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਤੇ ਸੀਮਾ ਲਗਾਉਣ ਲਈ ‘ਓਵਰਸੀਜ਼ ਸਟੂਡੈਂਟ ਅਮੈਂਡਮੈਂਟ’ ਨਾਮ ਦਾ ਬਿੱਲ ਪੇਸ਼ ਕਰਨ ਜਾ ਰਹੀ ਹੈ, ਦੂਜੇ ਪਾਸੇ ਇਸ ਬਿੱਲ ਦਾ ਖੰਡਨ ਹੋ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਸਾਲ ਆਸਟਰੇਲੀਆ ਦੇ ਜੀਡੀਪੀ ਵਿਕਾਸ ਵਿੱਚ ਅੱਧੇ ਤੋਂ ਵੱਧ ਹਿੱਸਾ ਪਾਇਆ ਸੀ - ਲਗਭਗ ਇਕੱਲਿਆਂ ਨੇ ਹੀ ਦੇਸ਼ ਨੂੰ ਮੰਦੀ ਤੋਂ ਬਚਾਇਆ ਸੀ।

ਲੂਕ ਸ਼ੀਹੀ, ਆਸਟਰੇਲੀਆ ਯੂਨੀਵਰਸਿਟੀ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ ਅਤੇ ਇਨ੍ਹਾਂ ਨੇ ਇਕ ਬਿਆਨ ਵਿਚ ਸਰਕਾਰ ਦੇ ਇਸ ਫ਼ੈਸਲੇ ਨੂੰ ਰਾਜਨੀਤਕ ਹੱਥਕੰਡਾ ਦਸਿਆ ਹੈ। ਉਨ੍ਹਾਂ ਦਸਿਆ ਕਿ ਅੰਤਰਰਾਸ਼ਟਰੀ ਸਿਖਿਆ ਆਸਟਰੇਲੀਆ ਦਾ ਦੂਜਾ ਸੱਭ ਤੋਂ ਵੱਡਾ ਨਿਰਯਾਤ ਹੈ। ਇਹ ਨਵਾਂ ਨਿਯਮ ਕੀ ਹੈ ਅਤੇ ਇਸ ਦਾ ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਆਸਟਰੇਲੀਆ ਦੇ ਕਾਲਜਾਂ ਤੇ ਕੀ ਅਸਰ ਪੈ ਸਕਦਾ ਹੈ।

ਅੰਤਰਾਸ਼ਟਰੀ ਸਿਖਿਆ ਆਸਟਰੇਲੀਆ ਦੇ ਅਰਥਵਿਵਸਥਾ ਲਈ ਲਗਭਗ 50 ਬਿਲੀਅਨ ਡਾਲਰ ਅਤੇ ਇੱਥੋਂ ਦੇ ਲੋਕਾਂ ਲਈ ਲਗਭਗ 2,50,000 ਨੌਕਰੀਆਂ ਲੈ ਕੇ ਆਉਂਦੀ ਹੈ। ਉਨ੍ਹਾਂ ਮੁਤਾਬਕ ਇਹ ਨਵਾਂ ਨਿਯਮ 14,000 ਨੌਕਰੀਆਂ ਲਈ ਖ਼ਤਰਾ ਬਣ ਸਕਦਾ ਹੈ।