ਆਸਟ੍ਰੇਲੀਅਨ ਅਖ਼ਬਾਰ ਨੇ ਫਿਰ ਛਾਪਿਆ ਸੈਰੇਨਾ ਦਾ ਕਾਰਟੂਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆਂ ਦੇ ਹੇਰਾਲੱਡ ਸਨ ਅਖ਼ਬਾਰ ਨੇ ਬੁਧਵਾਰ ਨੂੰ ਆਪਣੇ ਪਹਿਲੇ ਪੰਨੇ 'ਤੇ ਇਕ ਵਾਰ ਫੇਰ ਟੈਨਿਸ ਸਟਾਰ ਸੈਰੇਨਾ ਵਿਲੀਅਮਸ ਦਾ  ਵਿਵਾਦਤ ਕਾਰਟੂਨ ਛਾਪਿਆ.............

Cartoon of Serena Williams

ਮੈਲਬੋਰਨ  : ਆਸਟ੍ਰੇਲੀਆਂ ਦੇ ਹੇਰਾਲੱਡ ਸਨ ਅਖ਼ਬਾਰ ਨੇ ਬੁਧਵਾਰ ਨੂੰ ਆਪਣੇ ਪਹਿਲੇ ਪੰਨੇ 'ਤੇ ਇਕ ਵਾਰ ਫੇਰ ਟੈਨਿਸ ਸਟਾਰ ਸੈਰੇਨਾ ਵਿਲੀਅਮਸ ਦਾ  ਵਿਵਾਦਤ ਕਾਰਟੂਨ ਛਾਪਿਆ। ਸੋਮਵਾਰ ਨੂੰ ਜਦ ਪਹਿਲੀ ਵਾਰ ਇਹ ਕਾਰਟੂਨ ਛਾਪਿਆ ਗਿਆ ਸੀ ਤਾਂ 'ਨਸਲਵਾਦ ਅਤੇ ਲਿੰਗਵਾਦ' ਦੇ ਦੋਸ਼ ਲਾਏ ਗਏ। ਮੈਲਬੋਰਨ ਦੇ ਹੇਰਾਲੱਡ ਸਨ ਦੇ ਕਾਰਟੂਨਿਸਟ ਮਾਰਕ ਨਾਇਟ ਦਾ ਇਹ ਕਾਰਟੂਨ ਸਭ ਤੋਂ ਪਹਿਲਾਂ ਸੋਮਵਾਰ ਨੂੰ ਛਾਪਿਆ ਸੀ ਜਿਸ ਦੀ ਦੁਨੀਆਂ ਭਰ ਵਿਚ ਆਲੋਚਨਾ ਹੋਈ ਸੀ।

ਅਖ਼ਬਾਰ ਨੇ ਬੁਧਵਾਰ ਨੂੰ ਦੁਬਾਰਾ 'ਵੈਲਕਮ ਟੂ ਪੀਸੀ ਵਰਲਡ' ਮੁਖ ਬੰਧ ਨਾਲ ਆਪਣੇ ਪਹਿਲੇ ਪੰਨੇ 'ਤੇ ਇਹ ਕਾਰਟੂਨ ਛਾਪਿਆ ਅਤੇ ਇਸ ਦੇ ਨਾਲ ਆਸਟ੍ਰੇਲੀਆ ਅਤੇ ਵਿਦੇਸ਼ੀ ਰਾਜ ਨੇਤਾਵਾਂ ਦੇ ਕਈ ਹੋਰ ਕਾਰਟੂਨ ਵੀ ਛਾਪੇ ਜਿੰਨ੍ਹਾਂ  ਨੂੰ ਨਾਈਟ ਨੇ ਬਣਾਇਆ ਸੀ। ਅਖ਼ਬਾਰ ਨੇ ਨਾਲ ਹੀ ਇਹ ਵੀ ਕਿਹਾ ਕਿ ਜੇ ਉਹ ਸਾਰਾ ਕੁਝ ਆਪਣੀ ਪਸੰਦ ਦਾ ਛਾਪਣ ਲਗ ਗਏ ਤਾਂ ਜਿੰਦਗੀ ਬਹੁਤ ਹੀ ਕੋਮਲ ਜਿਹੀ ਹੋ ਜਾਵੇਗੀ।

ਇਸ ਤਜ਼ੁਰਬੇਕਾਰ ਕਾਰਟੂਨਿਸਟ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਅਤੇ ਮਿੱਤਰ ਨੂੰ ਬਚਾਉਣ ਲਈ ਆਪਣੇ ਟਵਿੱਟਰ ਖ਼ਾਤੇ ਨੂੰ ਬੰਦ ਕਰ ਦਿਤਾ ਹੈ। ਉਨ੍ਹਾਂ ਆਪਣੇ ਕਾਰਟੂਨ ਨੂੰ ਟਵਿੱਟ ਵੀ ਕੀਤਾ ਸੀ ਜਿਸ 'ਤੇ 22000 ਤੋਂ ਵੱਧ ਕਮੈਂਟ ਆਏ ਸਨ, ਜਿੰਨ੍ਹਾਂ ਵਿਚੋਂ ਜ਼ਿਆਦਾਤਰ ਆਲੋਚਕ ਸਨ। (ਪੀਟੀਆਈ)