ਅਮਰੀਕਾ : ਫਲੋਰੈਂਸ ਤੂਫਾਨ ਦੇ ਰਸਤੇ 'ਚ 6 ਨਿਊਕਲਿਅਰ ਪਲਾਂਟ, ਤਬਾਹੀ ਦਾ ਖ਼ਤਰਾ ?
ਅਮਰੀਕਾ ਵਿਚ ਫਲੋਰੈਂਸ ਤੂਫਾਨ ਦੀ ਦਸਤਕ ਨੂੰ ਲੈ ਕੇ ਕੁੱਝ ਥਾਵਾਂ 'ਤੇ ਐਮਰਜੈਂਸੀ ਦਾ ਐਲਾਨ ਕਰ ਦਿਤਾ ਗਿਆ ਹੈ। ਸ਼੍ਰੇਣੀ - 5 ਦੇ ਤੂਫਾਨ ਫਲੋਰੈਂਸ ਦੇ ਚਲਦੇ ਵਰਜੀਨਿਆ...
ਵਾਸ਼ਿੰਗਟਨ : ਅਮਰੀਕਾ ਵਿਚ ਫਲੋਰੈਂਸ ਤੂਫਾਨ ਦੀ ਦਸਤਕ ਨੂੰ ਲੈ ਕੇ ਕੁੱਝ ਥਾਵਾਂ 'ਤੇ ਐਮਰਜੈਂਸੀ ਦਾ ਐਲਾਨ ਕਰ ਦਿਤਾ ਗਿਆ ਹੈ। ਸ਼੍ਰੇਣੀ - 5 ਦੇ ਤੂਫਾਨ ਫਲੋਰੈਂਸ ਦੇ ਚਲਦੇ ਵਰਜੀਨਿਆ, ਨਾਰਥ ਅਤੇ ਸਾਉਥ ਕੈਰਲਾਇਨਾ ਦੇ ਕਿਨਾਰੀ ਇਲਾਕਿਆਂ ਤੋਂ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘਰ ਖਾਲੀ ਕਰ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਕਿਹਾ ਗਿਆ ਹੈ। ਇਸ ਤੂਫਾਨ ਨਾਲ ਇਕ ਮਹਾਵਿਨਾਸ਼ ਦਾ ਇਕ ਖ਼ਤਰਾ ਵੀ ਮੰਡਰਾ ਰਿਹਾ ਹੈ। ਰਿਪੋਰਟ ਦੇ ਮੁਤਾਬਕ ਜਿਸ ਰਸਤੇ ਤੋਂ ਫਲੋਰੈਂਸ ਤੂਫਾਨ ਅੱਗੇ ਵੱਧ ਰਿਹਾ ਹੈ ਉਸ ਉਤੇ 6 ਨਿਊਕਲਿਅਰ ਪਾਵਰ ਪਲਾਂਟ ਹਨ।
ਰਿਪੋਰਟ ਦੇ ਮੁਤਾਬਕ ਫੈਡਰਲ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਇਹ ਸਾਰੇ ਨਿਊਕਲਿਅਰ ਪਾਵਰ ਪਲਾਂਟ ਸੁਰਖਿਅਤ ਹਨ। ਹਾਲਾਂਕਿ ਕੁੱਝ ਮਾਹਰ ਉਨ੍ਹਾਂ ਦੇ ਦਾਅਵਿਆਂ ਉਤੇ ਸ਼ੱਕ ਕਰ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਤੂਫਾਨ ਦੀ ਵਜ੍ਹਾ ਨਾਲ ਆਉਣ ਵਾਲੇ ਹੜ੍ਹ ਅਤੇ ਤੇਜ ਮੀਂਹ ਉਨ੍ਹਾਂ ਦੇ ਸੁਰਖਿਆਕਵਚ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਸਾਰੇ 6 ਨਿਊਕਲਿਅਰ ਪਾਵਰ ਪਲਾਂਟ ਨਾਰਥ ਅਤੇ ਸਾਉਥ ਕੈਰਲਾਇਨਾ ਵਿਚ ਸਥਿਤ ਹਨ। ਇਸ ਨਿਊਕਲਿਅਰ ਪਾਵਰ ਪਲਾਂਟਸ ਦਾ ਮਾਲਿਕ ਡਿਊਕ ਐਨਰਜੀ ਨਾਮ ਦੀ ਕੰਪਨੀ ਹੈ। ਇਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਾਵਰ ਪਲਾਂਟਸ ਨੂੰ ਕੋਈ ਖ਼ਤਰਾ ਨਹੀਂ ਹੈ।
ਹਾਲਾਂਕਿ ਵਿਗਿਆਨੀਆਂ, ਮਾਹਰਾਂ ਅਤੇ ਕਾਰਕੁੰਨਾਂ ਦੀ ਚਿੰਤਾ ਦੇ ਵੱਖ ਕਾਰਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਪਾਵਰ ਪਲਾਂਟਸ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਪਬਲਿਕ ਡੋਮੇਨ ਵਿਚ ਜ਼ਿਆਦਾ ਜਾਣਕਾਰੀ ਨਹੀਂ ਹੈ। ਉਧਰ, ਖਬਰਾਂ ਮੁਤਾਬਕ, ਫਲੋਰੈਂਸ ਤੂਫਾਨ ਦੇ ਇਸ ਹਫ਼ਤੇ ਦੇ ਅੰਤ ਤੱਕ ਪੁੱਜਣ ਦੇ ਲੱਛਣ ਹਨ। ਤੂਫਾਨੀ ਹਵਾਵਾਂ 140 ਮੀਲ (220 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਅਤੇ ਬੇਹੱਦ ਖਤਰਨਾਕ ਸ਼੍ਰੇਣੀ - 4 ਦੀ ਬਣੀਆਂ ਹੋਈਆਂ ਹਨ ਕਿਉਂਕਿ ਇਹ ਅਮਰੀਕਾ ਦੇ ਪੁਰਾਣੇ ਤਟਾਂ, ਖਾਸ ਕਰ ਕੇ ਨਾਰਥ ਅਤੇ ਸਾਉਥ ਕੈਰਲਾਇਨਾ ਵਿਚ ਪਹੁੰਚ ਰਿਹਾ ਹੈ।