China to raise retirement age : ਘਟਦੀ ਆਬਾਦੀ ਅਤੇ ਬੁੱਢੇ ਹੁੰਦੇ ਕਰਮਚਾਰੀਆਂ ਤੋਂ ਪ੍ਰੇਸ਼ਾਨ ਚੀਨ ,ਵਧਾ ਦਿੱਤੀ ਸੇਵਾਮੁਕਤੀ ਦੀ ਉਮਰ
ਮਰਦਾਂ ਲਈ ਸੇਵਾਮੁਕਤੀ ਦੀ ਉਮਰ 63 ਸਾਲ ਅਤੇ ਔਰਤਾਂ ਲਈ 55 ਅਤੇ 58 ਸਾਲ, ਉਨ੍ਹਾਂ ਦੇ ਰੁਜ਼ਗਾਰ ਦੇ ਅਧਾਰ ’ਤੇ ਹੋਵੇਗੀ
China to raise retirement age : ਚੀਨ ਅਗਲੇ ਸਾਲ ਅਪਣੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਵਧਾਏਗਾ। ਘਟਦੀ ਆਬਾਦੀ ਅਤੇ ਬਜ਼ੁਰਗ ਮੁਲਾਜ਼ਮਾਂ ਦਾ ਸਾਹਮਣਾ ਕਰ ਰਹੇ ਦੇਸ਼ ’ਚ ਇਸ ਵਿਸਥਾਰ ਨੂੰ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ।
ਨੀਤੀ ’ਚ ਤਬਦੀਲੀ 15 ਸਾਲਾਂ ’ਚ ਕੀਤੀ ਜਾਵੇਗੀ, ਜਿਸ ’ਚ ਮਰਦਾਂ ਲਈ ਸੇਵਾਮੁਕਤੀ ਦੀ ਉਮਰ 63 ਸਾਲ ਅਤੇ ਔਰਤਾਂ ਲਈ 55 ਅਤੇ 58 ਸਾਲ, ਉਨ੍ਹਾਂ ਦੇ ਰੁਜ਼ਗਾਰ ਦੇ ਅਧਾਰ ’ਤੇ ਹੋਵੇਗੀ। ਮੌਜੂਦਾ ਸੇਵਾਮੁਕਤੀ ਉਮਰ ਮਰਦਾਂ ਲਈ 60 ਸਾਲ ਅਤੇ ਔਰਤਾਂ ਲਈ ਮਜ਼ਦੂਰ ਵਰਗ (ਬਲੂ ਕਾਲਰ) ’ਚ 50 ਸਾਲ ਤੇ ਦਫਤਰ (ਵ੍ਹਾਈਟ ਕਾਲਰ) ਨੌਕਰੀਆਂ ’ਚ 55 ਸਾਲ ਹੈ।
ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਸੰਸਦ) ਨੇ ਇਕ ਐਲਾਨ ਕੀਤਾ ਹੈ ਕਿ ਇਹ ਨੀਤੀ ਅਗਲੇ ਸਾਲ ਜਨਵਰੀ ਤੋਂ ਲਾਗੂ ਹੋਵੇਗੀ।
ਆਸਟਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ ਦੇ ਸੀਨੀਅਰ ਰੀਸਰਚ ਫੈਲੋ ਸ਼ੁਜਿਆਨ ਪੇਂਗ ਨੇ ਚੀਨ ਦੀ ਆਬਾਦੀ ਅਤੇ ਅਰਥਵਿਵਸਥਾ ਨਾਲ ਇਸ ਦੇ ਸਬੰਧਾਂ ਦਾ ਅਧਿਐਨ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਰਿਟਾਇਰਮੈਂਟ ਦੀ ਉਮਰ ’ਚ ਜ਼ਿਆਦਾ ਲੋਕ ਆ ਰਹੇ ਹਨ ਅਤੇ ਇਸ ਲਈ ਪੈਨਸ਼ਨ ਫੰਡਾਂ ’ਤੇ ਭਾਰੀ ਦਬਾਅ ਹੈ, ਇਸ ਲਈ ਮੈਨੂੰ ਲਗਦਾ ਹੈ ਕਿ ਹੁਣ ਗੰਭੀਰਤਾ ਨਾਲ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ।’