UK ’ਚ ਸਿੱਖ ਮਹਿਲਾ ਨਾਲ ਜਬਰ-ਜਨਾਹ ਦਾ ਮਾਮਲਾ ਆਇਆ ਸਾਹਮਣੇ
ਬਰਤਾਨੀਆ ਪੁਲਿਸ ਨੇ ਸ਼ੱਕੀ ਦੀ ਭਾਲ ਲਈ ਲੋਕਾਂ ਤੋਂ ਮੰਗੀ ਸਹਾਇਤਾ
Sikh woman rape news : ਵੈਸਟ ਮਿਡਲੈਂਡਸ ’ਚ ਸਿੱਖ ਮਹਿਲਾ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਨੂੰ ਇਕ ਘਿਨੌਣਾ ਅਪਰਾਧ ਮੰਨ ਰਹੇ ਹਨ। ਇਸ ਮਾਮਲੇ ’ਚ ਬਰਤਾਨੀਆ ਪੁਲਿਸ ਵੱਲੋਂ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਅਤੇ ਇਸ ਲਈ ਉਨ੍ਹਾਂ ਸਥਾਨਕ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਬਰਤਾਨੀਆ ਪੁਲਿਸ ਕੋਲ ਮੰਗਲਵਾਰ ਸਵੇਰੇ ਇਕ 20 ਸਾਲਾ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਸੈਂਡਵੈੱਲ ਖੇਤਰ ਵਿੱਚ ਓਲਡਬਰੀ ਦੇ ਟੇਮ ਰੋਡ ’ਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਹਮਲੇ ਦੌਰਾਨ ਦੋ ਸ਼ੱਕੀਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ‘ਨਸਲੀ ਟਿੱਪਣੀਆਂ’ ਕੀਤੀਆਂ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਹੈ ਅਤੇ ਉਨ੍ਹਾਂ ਓਲਡਬਰੀ ’ਚ ਵਾਪਰੀ ਘਟਨਾ ਦੀ ਨਿੰਦਾ ਕੀਤੀ। ਸਿੱਖ ਭਾਈਚਾਰੇ ਵੱਲੋਂ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ। ਹਮਲਾਵਰਾਂ ਨੇ ਜੋ ਸ਼ਬਦ ਬੋਲੇ ਉਹ ਇਹ ਸਨ ਕਿ ‘ਤੁਮ ਇਸ ਦੇਸ਼ ਕੇ ਨਹੀਂ ਹੋ, ਬਾਹਰ ਨਿਕਲੋ’।
ਪੁਲਿਸ ਦੇ ਜਾਣਕਾਰ ਸੂਰਤਾਂ ਨੇ ਪੁਸ਼ਟੀ ਕੀਤੀ ਕਿ ਇਸ ਹਮਲੇ ਨੂੰ ਘਿਨੌਣੇ ਅਪਰਾਧ ਦੇ ਰੂਪ ’ਚ ਮੰਨਿਆ ਜਾ ਰਿਹਾ ਹੈ, ਜਿਸ ਨੂੰ ਅਸੀਂ ਨਸਲੀ ਰੂਪ ਨਾਲ ਗੰਭੀਰ ਹਮਲਾ ਮੰਨ ਰਹੇ ਹਾਂ। ਆਰੋਪੀਆਂ ਦੀ ਪਹਿਚਾਣ ਸ਼ਵੇਤ ਰੂਪ ’ਚ ਹੋਈ ਹੈ, ਜਿਨ੍ਹਾਂ ’ਚੋਂ ਇਕ ਦੇ ਵਾਲ਼ ਕੱਟੇ ਹੋਏ ਸਨ ਅਤੇ ਉਸ ਦਾ ਸਰੀਰ ਦਾ ਕਾਫ਼ੀ ਭਾਰੀ ਸੀ ਅਤੇ ਉਸ ਨੇ ਗੂੜ੍ਹੇ ਰੰਗ ਦੀ ਸ਼ਵੈਟ ਸ਼ਰਨ ਪਹਿਨੀ ਹੋਈ ਸੀ। ਜਦਕਿ ਦੂਜੇ ਆਰੋਪੀ ਨੇ ਕਥਿਤ ਤੌਰ ’ਤੇ ਸਿਲਵਰ ਜਿਪ ਦੇ ਨਾਲ ਗ੍ਰੇਅ ਰੰਗ ਦਾ ਟੌਪ ਪਹਿਨਿਆ ਹੋਇਆ ਸੀ। ਪੁਲਿਸ ਵੱਲੋਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।