Pakistan News: ਪਾਕਿਸਤਾਨ ਵਿਚ ਤਿੰਨ ਕਿਸ਼ਤੀਆਂ ਪਲਟਣ ਕਾਰਨ 10 ਹੜ੍ਹ ਪੀੜਤਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

23 ਅਗੱਸਤ ਤੋਂ ਸੂਬੇ ਵਿਚ ਹੜ੍ਹ ਨਾਲ ਸਬੰਧਤ ਘਟਨਾਵਾਂ ਵਿਚ 78 ਲੋਕਾਂ ਦੀ ਮੌਤ ਹੋ ਗਈ ਹੈ

Pakistan three boats turnoverd News

 Pakistan three boats turnoverd News: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬਚਾਅ ਕਾਰਜ ਦੌਰਾਨ ਤਿੰਨ ਕਿਸ਼ਤੀਆਂ ਪਲਟਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ 10 ਹੜ੍ਹ ਪੀੜਤਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਪੰਜਾਬ ਐਮਰਜੈਂਸੀ ਸੇਵਾ ਬਚਾਅ 1122 ਦੇ ਇਕ ਅਧਿਕਾਰੀ ਅਨੁਸਾਰ, ਦੱਖਣੀ ਪੰਜਾਬ ਵਿਚ ਵੱਡੇ ਪੱਧਰ ’ਤੇ ਨਿਕਾਸੀ ਕਾਰਜ ਚੱਲ ਰਹੇ ਹਨ ਕਿਉਂਕਿ ਉੱਥੇ ਸੈਂਕੜੇ ਪਿੰਡ ਹੜ੍ਹ ਦੇ ਪਾਣੀ ਵਿਚ ਡੁੱਬ ਗਏ ਹਨ।

ਅਧਿਕਾਰੀ ਨੇ ਕਿਹਾ,‘‘ਨਿਕਾਸੀ ਕਾਰਜ ਦੌਰਾਨ, ਮੁਲਤਾਨ ਤੇ ਬਹਾਵਲਨਗਰ ਦੇ ਨੇੜੇ ਤਿੰਨ ਕਿਸ਼ਤੀਆਂ ਪਲਟ ਗਈਆਂ, ਜਿਸ ਕਾਰਨ ਬੱਚਿਆਂ ਸਮੇਤ 10 ਹੜ੍ਹ ਪੀੜਤਾਂ ਦੀ ਮੌਤ ਹੋ ਗਈ। ਹਾਲਾਂਕਿ, ਬਚਾਅ ਕਰਮਚਾਰੀਆਂ ਨੇ 40 ਹੋਰਾਂ ਨੂੰ ਡੁੱਬਣ ਤੋਂ ਬਚਾਇਆ।’’ ਪੰਜਾਬ ਦੇ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਨੇ ਵੀਰਵਾਰ ਨੂੰ ਕਿਹਾ ਕਿ 23 ਅਗੱਸਤ ਤੋਂ ਸੂਬੇ ਵਿਚ ਹੜ੍ਹ ਨਾਲ ਸਬੰਧਤ ਘਟਨਾਵਾਂ ਵਿਚ 78 ਲੋਕਾਂ ਦੀ ਮੌਤ ਹੋ ਗਈ ਹੈ।     (ਏਜੰਸੀ)