ਘੋੜਸਵਾਰ ਪੁਲਿਸ 'ਕਾਲੇ' ਵਿਅਕਤੀ ਨੂੰ ਰੱਸੀ ਨਾਲ ਬੰਨ੍ਹ ਕੇ ਲੈ ਗਈ ਪੈਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੀੜਤ ਨੇ ਮੰਗਿਆ 10 ਲੱਖ ਡਾਰਲ ਦਾ ਹਰਜਾਨਾ

Black man led by mounted police while bound with a rope sues Texas city for $1 million

ਵਾਸ਼ਿੰਗਟਨ, 12 ਅਕਤੂਬਰ : ਘੋੜਿਆਂ 'ਤੇ ਸਵਾਰ ਦੋ ਗੋਰੇ ਪੁਲਿਸ ਮੁਲਾਜ਼ਮਾਂ ਵਲੋਂ ਇਕ ਕਾਲੇ ਵਿਅਕਤੀ ਦੇ ਹੱਥ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਪੈਦਲ ਲਿਜਾਇਆ ਗਿਆ। ਜਿਸ ਤੋਂ ਬਾਅਦ ਉਸ ਨੇ ਇਹ ਕਹਿੰਦੇ ਹੋਏ ਦੱਖਣ-ਪੂਰਬੀ ਟੈਕਸਾਸ ਸ਼ਹਿਰ ਅਤੇ ਉਸ ਦੇ ਪੁਲਿਸ ਵਿਭਾਗ ਤੋਂ 10 ਲੱਖ ਡਾਲਰ ਦਾ ਮੁਆਵਜ਼ਾ ਮੰਗਿਆ ਕਿ ਗ੍ਰਿਫ਼ਤਾਰੀ ਦੌਰਾਨ ਉਸ ਨੂੰ ਅਪਮਾਨ ਅਤੇ ਡਰ ਦਾ ਸਾਹਮਣਾ ਕਰਨਾ ਪਿਆ।

ਗਲਵੇਸਟਨ ਕਾਊਂਟੀ ਜ਼ਿਲ੍ਹਾ ਅਦਾਲਤ ਵਿਚ ਪਿਛਲੇ ਹਫ਼ਤੇ ਡੋਨਾਲਡ ਨੀਲੀ (44) ਵਲੋਂ ਦਾਇਰ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਕਿ ਅਧਿਕਾਰੀਆਂ ਦਾ ਵਿਵਹਾਰ 'ਅਤਿਵਾਦੀ ਅਤੇ ਅਪਮਾਨਜਨਕ' ਸੀ, ਜਿਸ ਨਾਲ ਨੀਲੀ ਸਰੀਰਕ ਰੂਪ ਨਾਲ ਜ਼ਖ਼ਮੀ ਹੋਇਆ ਅਤੇ ਉਸ ਨੂੰ ਭਾਵਨਾਤਮਕ ਤੌਰ 'ਤੇ ਸੱਟ ਲੱਗੀ। ਅਦਾਲਤੀ ਦਸਤਾਵੇਜ਼ਾਂ ਦਾ ਜ਼ਿਕਰ ਕਰਦਿਆਂ ਮੀਡੀਆ ਵਿਚ ਆਈਆ ਖ਼ਬਰਾਂ ਵਿਚ ਇਹ ਜਾਣਕਾਰੀ ਦਿਤੀ ਗਈ।

ਇਹ ਮਾਮਲਾ ਪਿਛਲੇ ਸਾਲ ਅਗੱਸਤ ਮਹੀਨੇ ਦਾ ਹੈ। ਤਸਵੀਰਾਂ ਵਿਚ ਨੀਲੀ ਨੂੰ ਹੱਥਕੜੀ ਨਾਲ ਜੁੜੀ ਰੱਸੀ ਫੜੇ ਦੋ ਘੋੜਸਵਾਰ ਪੁਲਿਸ ਅਧਿਕਾਰੀ ਲੈ ਕੇ ਜਾ ਰਹੇ ਹਨ। ਇਹ ਤਸਵੀਰ ਗ਼ੁਲਾਮਾਂ ਨੂੰ ਜੰਜ਼ੀਰ ਵਿਚ ਜਕੜ ਕੇ ਰੱਖਣ ਦੀ ਯਾਦ ਦਿਵਾਉਂਦੀ ਹੈ। ਘਟਨਾ ਦੇ ਸਮੇਂ ਬੇਘਰ ਨੀਲੀ ਸੜਕ ਕਿਨਾਰੇ ਸੌਂ ਰਿਹਾ ਸੀ ਅਤੇ ਜਦੋਂ ਉਨ੍ਹਾਂ ਨੂੰ ਅਪਰਾਧਕ ਗੁੰਡਾਗਰਦੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਟੀਸ਼ਨ ਵਿਚ ਕਿਹਾ ਗਿਆ,''ਨੀਲੀ ਨੂੰ ਉਸ ਤਰ੍ਹਾਂ ਪ੍ਰਦਰਸ਼ਨ ਲਈ ਰਖਿਆ ਗਿਆ ਹੈ ਜਿਵੇਂ ਕਿਸੇ ਸਮੇਂ ਗ਼ੁਲਾਮਾਂ ਨੂੰ ਰਖਿਆ ਜਾਂਦਾ ਸੀ।''