ਪਾਕਿਸਤਾਨ PM ਇਮਰਾਨ ਖ਼ਾਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਜਾਰੀ, ਸੜਕਾਂ 'ਤੇ ਉਤਰੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਨੇ ਬਾਬਾ ਜਾਨ ਵਰਗੇ ਮਨੁੱਖ ਅਧਿਕਾਰ ਕਾਰਕੁਨ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਵੀ ਵਿਰੋਧ ਜਤਾਇਆ ਹੈ। 

Pakistan PM Imran Khan

ਇਸਲਾਮਾਬਾਦ- ਗਿਲਗਿਤ-ਬਾਲਟਿਸਤਾਨ ਦੇ ਵੱਖ ਪ੍ਰਾਂਤ ਬਣਨ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਦੀ ਇਹ ਕੋਸ਼ਿਸ਼ ਵੀ ਨਾਕਾਮ ਰਹੀ। ਜਿਸ ਦੇ ਚਲਦੇ ਲੋਕ ਸੜਕਾਂ 'ਤੇ ਉੱਤਰ ਆਏ। ਇਸ ਨੂੰ ਲੈ ਕੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੇ ਮੁਜ਼ੱਫਰਾਬਾਦ, ਕਰਾਚੀ ਤੇ ਹੁਜਾ 'ਚ ਸਰਕਾਰ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬਾਬਾ ਜਾਨ ਵਰਗੇ ਮਨੁੱਖ ਅਧਿਕਾਰ ਕਾਰਕੁਨ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਵੀ ਵਿਰੋਧ ਜਤਾਇਆ ਹੈ। 

ਗੌਰਤਲਬ ਹੈ ਕਿ ਮੀਡੀਆ ਦੀ ਰਿਪੋਰਟ ਅਨੁਸਾਰ ਮੰਗਲਵਾਰ ਨੂੰ ਝੂਠੇ ਦੋਸ਼ਾਂ ਤਹਿਤ ਸਜ਼ਾ ਸੁਣਾਏ ਗਏ ਕਾਰਕੁਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖਾਨ ਦੀ ਸਰਕਾਰ ਵੱਲੋਂ ਕਬਜ਼ਾ ਕੀਤੇ ਗਿਲਗਿਤ ਬਾਲਟਿਸਤਾਨ ਦੀ ਰਾਜਨੀਤਿਕ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਵਿਸ਼ਾਲ ਵਿਰੋਧ ਮੁਹਿੰਮ ਸ਼ੁਰੂ ਕੀਤੀ ਹੈ। ਰਾਜਨੀਤਿਕ ਕਾਰਕੁਨਾਂ ਨੇ ਕਿਹਾ ਕਿ ਉਹ ਆਪਣੀ ਕੁਰਬਾਨੀ ਦੇਣਗੇ ਪਰ ਪਾਕਿਸਤਾਨ ਨੂੰ ਗਿਲਗਿਤ-ਬਾਲਟਿਸਤਾਨ ਦੀ ਸਥਿਤੀ ਬਦਲਣ ਨਹੀਂ ਦੇਣਗੇ।