London News: ਭਾਰਤੀ ਵਿਅਕਤੀ ਦੇ ਕਤਲ ਦੇ ਦੋਸ਼ ’ਚ ਪਾਕਿਸਤਾਨੀ ਨੂੰ ਉਮਰ ਕੈਦ
London News: ਸਾਈਕਲ ’ਤੇ ਘਰ ਪਰਤਦੇ ਸਮੇਂ ਮੈਨੇਜਰ ਨੂੰ ਮੁਲਜ਼ਮ ਨੇ ਕਾਰ ਨਾਲ ਮਾਰੀ ਸੀ ਟੱਕਰ
Pakistani man sentenced to life imprisonment for the murder of an Indian man
London News: ਪਾਕਿਸਤਾਨੀ ਮੂਲ ਦੇ 25 ਸਾਲਾ ਵਿਅਕਤੀ ਨੂੰ ਬ੍ਰਿਟੇਨ ’ਚ ਭਾਰਤੀ ਰੈਸਟੋਰੈਂਟ ਮੈਨੇਜਰ ਦੀ ਹਤਿਆ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ 14 ਫ਼ਰਵਰੀ ਨੂੰ ਦੱਖਣੀ-ਪੂਰਬੀ ਇੰਗਲੈਂਡ ਦੇ ਰੀਡਿੰਗ ’ਚ ਸਾਈਕਲ ’ਤੇ ਘਰ ਪਰਤਦੇ ਸਮੇਂ ਰੈਸਟੋਰੈਂਟ ਮੈਨੇਜਰ ਨੂੰ ਕਾਰ ਨੇ ਟੱਕਰ ਮਾਰ ਦਿਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਸ਼ਾਜ਼ੇਬ ਖਾਲਿਦ ਨੂੰ ਪਿਛਲੇ ਮਹੀਨੇ ਰੀਡਿੰਗ ਕ੍ਰਾਊਨ ਕੋਰਟ ਵਿਚ ਮੁਕੱਦਮੇ ਤੋਂ ਬਾਅਦ 36 ਸਾਲਾ ਵਿਗਨੇਸ਼ ਪੱਤਾਭਿਰਾਮਨ ਦੀ ਹਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਸਜ਼ਾ ਸੁਣਾਈ ਗਈ ਸੀ। ਟੇਮਜ਼ ਵੈਲੀ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਦੇ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਚੀਫ਼ ਇੰਸਪੈਕਟਰ ਸਟੂਅਰਟ ਬ੍ਰੈਂਗਵਿਨ ਨੇ ਕਿਹਾ, “ਮੈਂ ਖਾਲਿਦ ਨੂੰ ਸੁਣਾਈ ਗਈ ਲੰਮੀ ਸਜ਼ਾ ਤੋਂ ਖ਼ੁਸ਼ ਹਾਂ। ਇਹ ਉਸ ਦੇ ਕੰਮਾਂ ਦਾ ਸਚਮੁੱਚ ਘਿਣਾਉਣੇ ਸੁਭਾਅ ਨੂੰ ਦਰਸਾਉਂਦਾ ਹੈ।’