America News: ਅਮਰੀਕਾ ਵਿੱਚ ਭਾਰਤੀਆਂ ਦੇ ਲਈ ਸਪੈਸ਼ਲ ਵੀਜ਼ਾ, ਇਸ ਸਾਲ 25 ਹਜ਼ਾਰ ਨੂੰ ਮਿਲੇਗਾ

ਏਜੰਸੀ

ਖ਼ਬਰਾਂ, ਕੌਮਾਂਤਰੀ

America News: ਐਚ ਯਾਨੀ ਹਾਰਟਲੈਂਡ ਸਟੇਟ ਵਿਚ ਪੇਸ਼ੇਵਰਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ

Special visa for Indians in America, 25 thousand will get this year

 

America News:  ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਦੇ ਲਈ ਨਵੀਂ ਰਾਹ ਖੁੱਲ੍ਹਣ ਵਾਲੀ ਹੈ। ਹੁਨਰਮੰਦ ਪੇਸ਼ੇਵਰ ਭਾਰਤੀਆੰ ਦੇ ਲਈ ਐਚ ਕੈਟਗਰੀ ਵੀਜ਼ਾ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਸਾਲ ਲਗਭਗ 25 ਹਜ਼ਾਰ ਭਾਰਤੀਆਂ ਨੂੰ ਇਸ ਕੈਟੇਗਰੀ ਵਿੱਚ ਵੀਜ਼ਾ ਜਾਰੀ ਕੀਤਾ ਜਾਵੇਗਾ। 

ਐਚ ਯਾਨੀ ਹਾਰਟਲੈਂਡ ਸਟੇਟ ਵਿਚ ਪੇਸ਼ੇਵਰਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਹਾਰਟਲੈਂਡ ਸਟੇਟ ਮਿਸ਼ੀਗਨ, ਡਕੋਟਾ ਵਰਗੇ ਰਾਜਾਂ ਵਿਚ ਕਿਹਾ ਜਾਂਦਾ ਹੈ ਜੋ ਨਿਊਯਾਰਕ, ਟੈਕਸਸ ਅਤੇ ਫਲੋਰੀਡਾ ਵਰਗੇ ਰਾਜਾਂ ਦੀ ਤੁਲਨਾ ਵਿੱਚ ਆਰਥਿਕ ਰੂਪ ਵਿਚ ਪਿਛੜੇ ਹੋਏ ਹਨ। ਬਾਈਡਨ ਸਰਕਾਰ ਦਾ ਮੰਨਣਾ ਹੈ ਕਿ ਹਾਰਟਲੈਂਡ ਸਟੇਟ ਵਿੱਚ ਭਾਰਤੀ ਪੇਸ਼ਵਰਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਇੱਥੇ ਆਰਥਿਕ ਵਿਕਾਸ ਵਿਚ ਤੇਜ਼ੀ ਆਵੇਗੀ। ਇਸ ਕੈਟਗਰੀ ਵਿਚ ਭਾਰਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤਾ ਗਿਆ ਹੈ।

ਅਮਰੀਕਾ ਵਿੱਚ ਗ੍ਰੀਨ ਕਾਰਡ ਦੀ ਲੰਬੀ ਵੇਟਿੰਗ ਲਿਸਟ ਹੋਣ ਦੇ ਕਾਰਨ ਐਚ ਕੈਟਗਰੀ ਨਾਲ ਹੁਨਰਮੰਦ ਪੇਸ਼ੇਵਰ ਆ ਸਕਣਗੇ। 

ਅਮਰੀਕਾ ਵਿਚ ਕੰਮ ਕਰਨ ਜਾਂ ਵਸਣ ਦੇ ਇਛੁੱਕ ਭਾਰਤੀ ਵੱਡੇ ਸ਼ਹਿਰਾਂ ਜਿਵੇਂ ਕੇਲੇਫੋਰਨੀਆਂ ਅਤੇ ਨਿਊਯਾਰਕ ਵਿਚ ਜਾਂਦੇ ਹਨ। ਹਾਰਟਲੈਂਡ ਰਾਜਾਂ ਨੂੰ ਅੱਗੇ ਲਿਆਉਣ ਦੇ ਲਈ ਸਕੀਮ ਬਣਾਈ ਗਈ ਹੈ। ਮਿਸ਼ੀਗਨ, ਡਕੋਟਾ, ਅਲਾਬਾਮਾ, ਕੈਂਟਕੀ, ਮਿਸੂਰੀ, ਨੇਬਰਾਸਕਾ, ਓਹੀਓ ਵਰਗੇ 15 ਰਾਜਾਂ ਵਿੱਚ ਭਾਰਤੀਆਂ ਦੀ ਸੰਖਿਆ ਬੇਹੱਦ ਘੱਟ ਹੈ, ਅਮਰੀਕੀ ਸਰਕਾਰ ਨੇ ਇਨ੍ਹਾਂ ਰਾਜਾਂ ਵਿੱਚ 100 ਕਾਉਂਟੀਆਂ (ਜ਼ਿਲ੍ਹਿਆਂ) ਦੀ ਚੋਣ ਕੀਤੀ ਹੈ ਜਿੱਥੇ ਭਾਰਤੀਆਂ ਨੂੰ ਵੀਜ਼ਾ ਦਿੱਤਾ ਜਾਵੇਗਾ। ਐਚ ਕੈਟਗਰੀ ਦੇ ਵੀਜ਼ਾ ਵਿੱਚ ਇਕ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਵੀਜ਼ਾ ਜਾਰੀ ਹੋਣ ਦੇ ਇਕ ਸਾਲ ਤਕ ਉਸੇ ਕਾਉਂਟੀ ਵਿੱਚ ਰਹਿਣਾ ਹੋਵੇਗਾ। ਅਮਰੀਕਾ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਪੇਸ਼ੇਵਰ ਉਸ ਕਾਉਂਟੀ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਣਗੇ।