ਡਾਕ ਚੋਰੀ ਦੇ ਇਲਜ਼ਾਮ ਹੇਠ ਕੈਨੇਡਾ ’ਚ ਅੱਠ ਪੰਜਾਬੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ
4 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੇ 450 ਤੋਂ ਜ਼ਿਆਦਾ ਚੋਰੀ ਦੇ ਕਰੈਡਿਟ ਕਾਰਡ ਅਤੇ ਚੈੱਕ ਹੋਏ ਬਰਾਮਦ
ਔਟਵਾ : ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਡਾਕ ਰਾਹੀਂ ਚੋਰੀ ਦੇ ਇਕ ਵੱਡੇ ਰੈਕੇਟ ਦਾ ਪਰਦਾਫ਼ਾਸ਼ ਕੀਤਾ ਗਿਆ ਹੈ, ਜਿਸ ਵਿਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ’ਤੇ ਨਾਗਰਿਕਾਂ ਦੇ ਮੇਲ ਬਾਕਸਾਂ ’ਚੋਂ ਕਰੀਬ 400,000 ਡਾਲਰ ਮੁੱਲ ਦੇ ਕ੍ਰੈਡਿਟ ਕਾਰਡ, ਪਛਾਣ ਪੱਤਰ ਅਤੇ ਗਿਫ਼ਟ ਕਾਰਡ ਚੋਰੀ ਕਰਨ ਦੇ ਆਰੋਪ ਹਨ।
ਮਿਸੀਸਾਗਾ ਅਤੇ ਬਰੈਂਪਟਨ ਦੇ 8 ਵਿਅਕਤੀਆਂ ਨੂੰ ਪੁਲਸ ਦੀ ਵੱਡੀ ਜਾਂਚ ‘ਆਪ੍ਰੇਸ਼ਨ ਅਨਡਿਲਿਵਰੇਬਲ’ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਂਚ ਮੇਲ ਬਾਕਸਾਂ ਵਿਚੋਂ ਚੈੱਕ, ਸਰਕਾਰੀ ਪਛਾਣ ਪੱਤਰਾਂ ਅਤੇ ਗਿਫ਼ਟ ਕਾਰਡਾਂ ਸਮੇਤ ਡਾਕ ਸਾਮਾਨ ਦੇ ਗ਼ਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਅਦਾਲਤ ਦੇ ਫ਼ੈਸਲੇ ਮਗਰੋਂ ਇਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।
ਇਨ੍ਹਾਂ 8 ਵਿਅਕਤੀਆਂ ’ਤੇ ਸਮੂਹਕ ਤੌਰ ’ਤੇ ਕੁੱਲ 344 ਆਰੋਪ ਲਗਾਏ ਗਏ ਹਨ। ਪੀਲ ਰੀਜ਼ਨਲ ਪੁਲਿਸ ਨੇ ਦੱਸਿਆ ਕਿ ਉਹ ਪੀਲ ਕਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਕੀ ਇਨ੍ਹਾਂ ਨੂੰ ਦੇਸ਼ ’ਚੋਂ ਡਿਪੋਰਟ ਕੀਤਾ ਜਾਵੇ ਜਾਂ ਨਹੀਂ।
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ 400,000 ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਬਰਾਮਦ ਕੀਤੇ ਗਏ। ਚੋਰੀ ਹੋਈ ਡਾਕ ਵਿੱਚ 255 ਚੈੱਕ, 182 ਕ੍ਰੈਡਿਟ ਕਾਰਡ, 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫ਼ਟ ਕਾਰਡ ਸ਼ਾਮਲ ਸਨ