ਸਪਾਇਡਰਮੈਨ, ਐਕਸਮੈਨ ਦੇ ਨਿਰਮਾਤਾ ਸਟੈਨ ਲੀ ਦਾ ਦੇਹਾਂਤ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਐਕਸਮੈਨ, ਐਵੇਂਜ਼ਰਸ ਅਤੇ ਬਲੈਕ ਪੈਂਥਰ ਦੇ ਸਿਰਜਣਹਾਰ ਸਟੈਨ ਲੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ। ਦੱਸ ਦਈਏ ਕਿ 95 ਸਾਲ ਦਾ ਸਟੈਨ ਲਈ ਨੇ ਸੋਮਵਾਰ ਨੂੰ ਆਖਰੀ ਸਾਹ....

Stan Lee

ਐਕਸਮੈਨ, ਐਵੇਂਜ਼ਰਸ ਅਤੇ ਬਲੈਕ ਪੈਂਥਰ ਦੇ ਸਿਰਜਣਹਾਰ ਸਟੈਨ ਲੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ। ਦੱਸ ਦਈਏ ਕਿ 95 ਸਾਲ ਦਾ ਸਟੈਨ ਲਈ ਨੇ ਸੋਮਵਾਰ ਨੂੰ ਆਖਰੀ ਸਾਹ ਲਏ। ਇਕ ਸਮਾਚਾਰ ਏਜੰਸੀ ਮੁਤਾਬਕ ਸਟੈਨ ਲੀ ਨੇ ਅਪਣਾ ਕਰੀਅਰ 1939 ਵਿਚ ਸ਼ੁਰੂ ਕੀਤਾ ਸੀ ਅਤੇ ਮਾਰਵਲ ਕਾਮਿਕਸ ਤੋਂ ਉਹ 1961 'ਚ ਜੁੜੇ ਸਨ। 12 ਨਵੰਬਰ ਨੂੰ ਲਾਸ ਐਂਜਲਿਸ ਦੇ ਹਸਪਤਾਲ ਵਿਚ ਦੇਹਾਂਤ ਹੋਇਆ।

ਅਪਣੀ ਜਵਾਨੀ ਦੀ ਉਮਰ ਵਿਚ ਹੀ ਉਹ ਮਾਰਵਲ ਕਾਮਿਕਸ ਨਾਲ ਜੁੜ ਗਏ ਸਨ ਅਤੇ ਆਖਰੀ ਸਮੇਂ ਤੱਕ ਕਾਮਿਕਸ ਨਾਲ ਜੁੜੇ ਵੀ ਰਹੇ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਮਾਰਵਲ ਕਾਮਿਕਸ ਦੇ ਨਿਰਮਾਤਾ ਦੇ ਨਾਲ-ਨਾਲ ਕਾਮਿਕਸ  ਦੇ ਇਤਹਾਸ ਦਾ ਸੱਭ ਤੋਂ ਮਹਾਨ ਵਿਅਕਤੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸਪਾਇਡਰਮੈਨ, ਐਕਸਮੈਨ, ਦ ਫੈਂਟਾਸਟਿਕ ਫੋਰ, ਦ ਐਵੇਂਜਰਸ ਅਤੇ ਕਈ ਹੋਰ ਪਾਤਰਾਂ ਦੀ ਉਸਾਰੀ ਕੀਤੀ। 

ਉਨ੍ਹਾਂ ਨੇ ਉਸ ਸਮੇਂ ਰੰਗ ਬਿਰੰਗੇ ਕਾਮਿਕਸ ਦੀ ਖੋਜ ਕੀਤਾ ਜਿਸ ਸਮੇਂ ਬਲੈਕ ਐਂਡ ਵਹਾਈਟ ਕਾਰਟੂਂਸ ਆਇਆ ਕਰਦੇ ਸਨ।ਉਸ ਸਮੇਂ ਤੋਂ ਸੁਪਰਹੀਰੋਜ਼ ਕਰੈਕਟਰ ਬਣਾ ਕੇ ਉਹ ਬੱਚੀਆਂ ਦੇ ਮਨਪਸੰਦ ਬੰਣ ਗਏ। ਵੋਲਟ ਡਿਜ਼ਨੀ ਕੰਪਨੀ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬੋਬ ਆਇਗਰ ਨੇ ਇਕ ਬਿਆਨ ਵਿਚ ਕਿਹਾ ਕਿ ਸਟੇਨ ਲੀ ਅਪਣੇ ਬਣਾਏ ਕਿਰਦਾਰਾਂ ਦੀ ਤਰ੍ਹਾਂ ਹੀ ਗ਼ੈਰ-ਮਾਮੂਲੀ ਸਨ। 1961 ਵਿਚ ਸਟੈਨ ਨੇ ਫੈਂਟੇਸਟਿਕ ਫੋਰ ਦੇ ਨਾਲ ਮਾਰਵਲ ਕਾਮਿਕਸ ਦੀ ਸ਼ੁਰੁਆਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਸਪਾਇਡਰ ਮੈਨ, ਆਇਰਨ ਮੈਨ, ਬਲੈਕ ਪੈਂਥਰ, ਹਲਕ ਅਤੇ ਐਵੇਂਜ਼ਰਸ ਜਿਵੇਂ ਸੁਪਰਹੀਰੋਜ ਮਾਰਵਲ ਦੇ ਕੋ-ਕ੍ਰਿਏਟਰ ਸਟੈਨ ਲੀ  ਦੇ ਹੀ ਦਿਮਾਗ ਦੇ ਉਪਜ ਸਨ।ਨਾਲ ਹੀ ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਹੀ ਉਨ੍ਹਾਂ ਦੀ ਪਤਨੀ ਜੋਨ ਦਾ ਦੇਹਾਂਤ ਹੋਇਆ ਸੀ।