ਰੈੱਡ ਬੁੱਲ ਦੇ ਮੈਕਸ ਵਰਸਟੈਪੇਨ ਨੇ ਫਾਰਮੂਲਾ ਵਨ ਰੇਸ ਜਿੱਤ ਕੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੁਈਸ ਹੈਮਿਲਟਨ ਨੂੰ ਦਿੱਤੀ ਮਾਤ

Max Verstappen

 

ਨਵੀਂ ਦਿੱਲੀ : ਰੈੱਡ ਬੁੱਲ ਦੇ ਮੈਕਸ ਵਰਸਟੈਪੇਨ ਨੇ ਫਾਰਮੂਲਾ ਵਨ ਇਤਿਹਾਸ ਦੀ ਸਭ ਤੋਂ ਦਿਲਚਸਪ ਰੇਸ ਵਿੱਚੋਂ ਇੱਕ ਵਿੱਚ ਆਖਰੀ ਲੈਪ ਵਿੱਚ ਲੁਈਸ ਹੈਮਿਲਟਨ ਨੂੰ ਹਰਾ ਕੇ ਅਬੂ ਧਾਬੀ ਗ੍ਰਾਂ ਪ੍ਰੀ ਜਿੱਤਿਆ। ਇਸ ਨਾਲ ਉਹ ਵਿਸ਼ਵ ਚੈਂਪੀਅਨ ਬਣਨ ਵਾਲਾ ਪਹਿਲਾ ਡੱਚ ਡਰਾਈਵਰ ਬਣ ਗਿਆ।

 

 

ਸੱਤ ਵਾਰ ਖਿਤਾਬ ਜਿੱਤਣ ਦਾ ਮਾਈਕਲ ਸ਼ੂਮਾਕਰ ਦਾ ਰਿਕਾਰਡ ਨੂੰ ਤੋੜਨ ਦੀ ਦਹਿਲੀਜ਼ 'ਤੇ ਖੜੇ ਹੈਮਿਲਟਨ ਅਤੇ ਵਰਸਟੈਪੇਨ ਨੇ ਆਖਰੀ ਲੈਪ ਵਿੱਚ ਇਕੱਠੇ ਸ਼ੁਰੂਆਤ ਕੀਤੀ। ਵਰਸਟੈਪੇਨ ਨੇ ਉਸ ਨੂੰ ਪਹਿਲੇ ਚਾਰ ਮੋੜਾਂ ਵਿੱਚ ਪਛਾੜ ਦਿੱਤਾ। ਰੈੱਡ ਬੁੱਲ ਨੇ 2013 ਤੋਂ ਬਾਅਦ ਪਹਿਲੀ ਵਾਰ  F1 ਖਿਤਾਬ ਜਿੱਤਿਆ।