Ring in Vacuum Cleaner: ਵੈਕਿਊਮ ਕਲੀਨਰ 'ਚੋਂ ਮਿਲੀ 6.68 ਕਰੋੜ ਦੀ ਮੁੰਦਰੀ, ਉੱਡ ਗਏ ਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Ring in Vacuum Cleaner: ਹੋਟਲ 'ਚ ਰੁਕਣ ਆਈ ਔਰਤ ਦੀ ਗਵਾਤੀ ਸੀ ਮੁੰਦਰੀ

Ring Found in Vacuum Cleaner News in punjabi

Ring Found in Vacuum Cleaner News in punjabi: ਹਾਲ ਹੀ 'ਚ ਦਿ ਰਿਟਜ਼ ਪੈਰਿਸ ਹੋਟਲ 'ਚ ਰੁਕਣ ਆਈ ਇਕ ਔਰਤ ਨੇ ਹੋਟਲ ਸਟਾਫ 'ਤੇ ਉਸ ਦੀ ਕਰੀਬ 6.68 ਕਰੋੜ ਰੁਪਏ ਦੀ ਹੀਰੇ ਦੀ ਅੰਗੂਠੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਫਿਲਹਾਲ ਔਰਤ ਦੀ ਹੀਰੇ ਦੀ ਅੰਗੂਠੀ ਮਿਲ ਗਈ ਹੈ ਅਤੇ ਇਹ ਵੈਕਿਊਮ ਕਲੀਨਰ 'ਚੋਂ ਮਿਲੀ ਹੈ। ਹੁਣ ਇਸ ਮਾਮਲੇ 'ਚ ਹੋਟਲ ਨੇ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: Aadhar Update Last Date: ਆਧਾਰ ਕਾਰਡ ਨੂੰ ਮੁਫ਼ਤ ਵਿਚ ਕਰੋ ਅੱਪਡੇਟ, ਤੁਹਾਡੇ ਕੋਲ ਸਿਰਫ਼ ਦੋ ਦਿਨ ਬਾਕੀ, ਜਾਣੋ ਕਿਵੇਂ?

ਹੋਟਲ ਨੇ ਮੁੰਦਰੀ ਅਤੇ ਇਸ ਦੇ ਮਾਲਕ ਬਾਰੇ ਬਹੁਤੇ ਵੇਰਵੇ ਜਾਰੀ ਨਾ ਕਰਦੇ ਹੋਏ ਕਿਹਾ ਕਿ ਹੀਰੇ ਦੀ ਮੁੰਦਰੀ ਐਤਵਾਰ ਨੂੰ ਮਿਲ ਗਈ ਸੀ। ਹੋਟਲ ਨੇ ਇਕ ਬਿਆਨ ਵਿਚ ਕਿਹਾ, "ਰਿਟਜ਼ ਪੈਰਿਸ ਵਿੱਚ ਸੁਰੱਖਿਆ ਏਜੰਟਾਂ ਦੁਆਰਾ ਕੀਤੀ ਗਈ ਮੁੰਦਰੀ ਦੀ ਭਾਲ ਲਈ ਧੰਨਵਾਦ। ਵੈਕਿਊਮ ਕਲੀਨਰ ਵਿੱਚੋਂ ਅੰਗੂਠੀ ਮਿਲ ਗਈ ਸੀ। ਰਿਪੋਰਟਾਂ ਮੁਤਾਬਕ ਹੋਟਲ 'ਚ ਰਹਿ ਰਹੀ ਮਲੇਸ਼ੀਆ ਦੀ ਇਕ ਕਾਰੋਬਾਰੀ ਔਰਤ ਸ਼ੁੱਕਰਵਾਰ (8 ਦਸੰਬਰ) ਨੂੰ ਸ਼ਾਪਿੰਗ ਲਈ ਆਪਣੇ ਕਮਰੇ ਤੋਂ ਬਾਹਰ ਗਈ ਸੀ ਪਰ ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਕਮਰੇ 'ਚੋਂ ਉਸ ਦੀ ਹੀਰੇ ਦੀ ਅੰਗੂਠੀ ਗਾਇਬ ਸੀ। ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਅੰਗੂਠੀ ਬੈੱਡ ਸਟੈਂਡ 'ਤੇ ਰੱਖੀ ਸੀ, ਜਿੱਥੋਂ ਇਹ ਗਾਇਬ ਹੈ। ਇਸ ਤੋਂ ਬਾਅਦ ਔਰਤ ਨਜ਼ਦੀਕੀ ਥਾਣੇ 'ਚ ਗਈ ਅਤੇ ਮੁੰਦਰੀ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ: Zirakpur Encounter: ਜ਼ੀਰਕਪੁਰ ਦੇ ਪੀਰ ਮੁਛੱਲਾ 'ਚ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਕਾਬਲਾ

ਚੋਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਹੋਟਲ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿਤੀ। ਇਹ ਇੱਕ ਵੱਡੀ ਚੋਰੀ ਦਾ ਮਾਮਲਾ ਸੀ, ਜਿਸ ਕਰਕੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ। ਹਾਲਾਂਕਿ ਸੂਤਰਾਂ ਮੁਤਾਬਕ ਇਹ ਦੱਸਿਆ ਗਿਆ ਸੀ ਕਿ ਜੇਕਰ ਹੀਰੇ ਦੀ ਅੰਗੂਠੀ ਚੋਰੀ ਕਰਨ ਵਾਲਾ ਚੋਰ ਫੜਿਆ ਜਾਂਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਅਤੇ ਮਾਮਲਾ ਪੁਲਸ ਦੀ ਸਪੈਸ਼ਲ ਬ੍ਰਾਂਚ ਤੱਕ ਪਹੁੰਚ ਸਕਦਾ ਹੈ ਪਰ ਇਹ ਅੰਗੂਠੀ ਸਫਾਈ ਕਰਨ ਲਈ ਵਰਤੀ ਗਈ ਵੈਕਿਊਮ ਕਲੀਨਰ  ਵਿਚੋਂ ਮਿਲੀ ਹੈ।