ਸੀਰੀਆ : ਅਤਿਵਾਦੀ ਹਮਲੇ ’ਚ ਦੋ ਅਮਰੀਕੀ ਫ਼ੌਜੀਆਂ ਅਤੇ ਇਕ ਦੁਭਾਸ਼ੀਏ ਦੀ ਮੌਤ
ਰਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਹਮਲਾਵਰ ਨੂੰ ਭਾਈਵਾਲ ਫ਼ੌਜਾਂ ਨੇ ਮਾਰ ਦਿਤਾ ਗਿਆ ਹੈ
ਪਲਮਾਇਆ (ਸੀਰੀਆ) : ਪਛਮੀ ਏਸ਼ੀਆਈ ਦੇਸ਼ ਸੀਰੀਆ ਦੇ ਪਲਮਾਇਆ ’ਚ ਇਕ ISIS ਵਿਰੋਧੀ ਕਾਰਵਾਈ ਦੌਰਾਨ ਹੋਏ ਹਮਲੇ ’ਚ ਦੋ ਅਮਰੀਕੀ ਫ਼ੌਜੀਆਂ ਅਤੇ ਇਕ ਦੁਭਾਸ਼ੀਏ ਦੀ ਮੌਤ ਹੋ ਗਈ।
ਅਮਰੀਕੀ ਰਖਿਆ ਵਿਭਾਗ ਪੈਂਟਾਗਨ ਨੇ ਇਕ ਸੋਸ਼ਲ ਮੀਡੀਆ ਉਤੇ ਜਾਰੀ ਇਕ ਬਿਆਨ ਵਿਚ ਕਿਹਾ, ‘‘ਅੱਜ ਪਲਮਾਇਰਾ, ਸੀਰੀਆ ’ਚ ਦੋ ਅਮਰੀਕੀ ਫ਼ੌਜੀਆਂ ਅਤੇ ਇਕ ਦੁਭਾਸ਼ੀਏ ਵਜੋਂ ਕੰਮ ਕਰ ਰਹੇ ਅਮਰੀਕਾ ਨਾਗਰਿਕ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।’’
ਹਮਲਾ ਉਸ ਵੇਲੇ ਹੋਇਆ ਜਦੋਂ ਫ਼ੌਜੀ ਇਕ ਚਲ ਰਹੀ ਅਤਿਵਾਦ ਵਿਰੋਧੀ ਮੁਹਿੰਮ ਦੀ ਮਦਦ ਲਈ ਗੱਲਬਾਤ ਕਰ ਰਹੇ ਸਨ। ਰਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਹਮਲਾਵਰ ਨੂੰ ਭਾਈਵਾਲ ਫ਼ੌਜਾਂ ਨੇ ਮਾਰ ਦਿਤਾ ਗਿਆ ਹੈ।
ਹੇਗਸੇਥ ਨੇ ਚੇਤਾਵਨੀ ਦਿੰਦਿਆਂ ਕਿਹਾ, ‘‘ਇਹ ਜਾਣ ਲਉ ਕਿ ਜੇਕਰ ਤੁਸੀਂ ਅਮਰੀਕੀ ਲੋਕਾਂ ਨੂੰ ਸੰਸਾਰ ਵਿਚ ਕਿਤੇ ਵੀ ਨਿਸ਼ਾਨਾ ਬਣਾਉਂਦੇ ਹੋ ਤਾਂ ਅਮਰੀਕਾ ਤੁਹਾਡਾ ਸਾਰੀ ਜ਼ਿੰਦਗੀ ਪਿੱਛਾ ਕਰੇਗਾ, ਲੱਭੇਗਾ ਅਤੇ ਬੇਰਹਿਮਤੀ ਨਾਲ ਖ਼ਤਮ ਕਰ ਦੇਵੇਗਾ।’’
ਹਮਲਾ ਉਸ ਥਾਂ ਹੋਇਆ ਜਿਥੇ ਸੀਰੀਅਨ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਦਾ ਕਬਜ਼ਾ ਨਹੀਂ ਹੈ। ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ।