ਜਮੀਨ ਦੇ ਹੇਠਾਂ ਤੋਂ ਨਿਕਲੀ ਅਜਿਹੀ ਚੀਜ਼ ਕਿ ਸ਼ਹਿਰ ਛੱਡ-ਛੱਡ ਭੱਜਣ ਲੱਗੇ ਲੋਕ !

ਏਜੰਸੀ

ਖ਼ਬਰਾਂ, ਕੌਮਾਂਤਰੀ

ਸੜਕਾਂ 'ਤੇ ਲੋਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ ਅਤੇ ਸੜਕਾਂ ਜਾਮ ਹੋ ਗਈਆਂ

File Photo

ਨਵੀਂ ਦਿੱਲੀ : ਜਰਮਨੀ ਦੇ ਡੌਰਟਮੰਡ ਸ਼ਹਿਰ ਵਿਚ ਜਮੀਨ ਦੇ ਹੇਠਿਓ ਚਾਰ ਭਾਰੀ ਬੰਬ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਲੋਕਾਂ ਨੂੰ ਜਦੋਂ ਹੀ ਬੰਬ ਮਿਲਣ ਦੀ ਖਬਰ ਮਿਲੀ ਤਾਂ ਉਹ ਸ਼ਹਿਰ ਛੱਡ ਕੇ ਭੱਜਣ ਲੱਗੇ।

ਦੂਜੇ ਵਿਸ਼ਵ ਯੁੱਧ ਨੂੰ ਹੋਏ ਲਗਭਗ 75 ਸਾਲ ਹੋ ਚੁੱਕੇ ਹਨ ਪਰ ਇੰਨੇ ਸਮੇਂ ਬਾਅਦ ਵੀ ਧਰਤੀ ਹੇਠਿਓ ਬੰਬ ਮਿਲਣਾ ਹੈਰਾਨੀ ਦੀ ਗੱਲ ਮੰਨੀ ਜਾ ਰਹੀ ਹੈ। ਇਕ-ਇਕ ਬੰਬ ਦਾ ਭਾਰ ਲਗਭਗ 250 ਕਿਲੋਂ ਤੱਕ ਦੱਸਿਆ ਜਾ ਰਿਹਾ ਹੈ। ਬੰਬ ਮਿਲਣ ਦੀ ਜਾਣਕਾਰੀ ਮਿਲਦੇ ਹੀ ਉੱਥੇ ਪਹੁੰਚੀ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਅਯੋਗ ਕਰ ਦਿੱਤਾ ਹੈ।

ਸ਼ਹਿਰ ਦੇ ਲੋਕਾਂ ਨੂੰ ਜ਼ਮੀਨ ਦੇ ਹੇਠਾਂ ਜਦੋਂ ਬੰਬ ਦਫਨ ਹੋਣ ਦੀ ਖਬਰ ਮਿਲੀ ਤਾਂ ਲੋਕ ਜਾਨ ਬਚਾਉਣ ਦੇ ਲਈ ਸ਼ਹਿਰ ਛੱਡ ਕੇ ਭੱਜਣ ਲੱਗੇ। ਸੜਕਾਂ 'ਤੇ ਲੋਕਾਂ ਦੀ ਭਾਰੀ ਭੀੜ ਇੱਕਠੀ ਹੋ ਗਈ ਅਤੇ ਸੜਕਾਂ ਜਾਮ ਹੋ ਗਈਆਂ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦੂਜੇ ਵਿਸ਼ਵ ਯੁੱਧ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਲਗਾਤਾਰ ਉਸ ਸਮੇਂ ਦੇ ਬੰਬ ਬਰਾਮਦ ਹੋ ਰਹੇ ਹਨ ਜੋਂ ਜੰਗ ਵਿਚ ਵਰਤੇ ਨਹੀਂ ਗਏ ਸਨ।

ਇਕ ਪਾਸੇ ਤਾਂ ਲੋਕਾਂ ਨੂੰ ਇਸ ਬੰਬ ਦੇ ਫੱਟਣ ਦਾ ਡਰ ਹੈ ਦੂਜੇ ਪਾਸੇ ਬੰਬ ਦੇਖਣ ਦੇ ਲਈ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਸੁਰੱਖਿਆ ਕਰਮੀ ਹਟਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਾਂ ਪਹੁੰਚ ਜਾਵੇ।ਜਰਮਨੀ ਵਿਚ ਜਿਨ੍ਹਾਂ ਥਾਵਾਂ 'ਤੇ ਬੰਬ ਮਿਲੇ ਹਨ ਉੱਥੋਂ ਤੋਂ 500 ਮੀਟਰ ਦੀ ਦੂਰੀ 'ਤੇ ਆਉਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਘਰ ਛੱਡਣ ਦਾ ਹੁਕਮ ਦਿੱਤਾ ਹੈ।

ਦੱਸ ਦਈਏ ਕਿ ਜਰਮਨੀ ਵਿਚ ਲਗਾਤਾਰ ਅਜਿਹੇ ਬੰਬ ਮਿਲਦੇ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੰਬਬਾਰੀ ਦੇ ਲਈ ਰੱਖੇ ਗਏ ਸਨ। ਜਰਮਨੀ ਵਿਚ ਦੂਜੇ ਵਿਸ਼ਵਯੁੱਧ ਤੋਂ ਬਾਅਦ ਹੁਣ ਤੱਕ ਦਾ ਸੱਭ ਤੋਂ ਵੱਡਾ ਧਮਾਕਾ ਸਾਲ 2017 ਵਿਚ ਹੋਇਆ ਸੀ ਜਿਸ ਵਿਚ ਲਗਭਗ 65 ਹਜ਼ਾਰ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।