South Africa: ਸੋਨੇ ਦੀ ਖਾਨ ਬਣ ਗਈ ਕਬਰਸਤਾਨ, ਇਸ ਦੇਸ਼ ਵਿੱਚ ਭੁੱਖ-ਪਿਆਸ ਨਾਲ 100 ਤੋਂ ਵੱਧ ਮਜ਼ਦੂਰਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਲੀ ਜਾਣਕਾਰੀ ਅਨੁਸਾਰ, ਖਾਨ ਵਿਚ 400 ਤੋਂ ਵੱਧ ਕਾਮੇ ਮੌਜੂਦ ਸਨ।

A gold mine became a cemetery, more than 100 workers died of hunger and thirst in this country

 

South Africa: ਦੱਖਣੀ ਅਫ਼ਰੀਕਾ ਵਿੱਚ ਪਿਛਲੇ 2 ਮਹੀਨਿਆਂ ਤੋਂ ਇੱਕ ਸੋਨੇ ਦੀ ਖਾਨ ਵਿੱਚ ਫਸੇ 100 ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਖਾਨ ਵਿਚ 400 ਤੋਂ ਵੱਧ ਕਾਮੇ ਮੌਜੂਦ ਸਨ। ਇਹ ਸਾਰੇ ਗੈਰ-ਕਾਨੂੰਨੀ ਢੰਗ ਨਾਲ ਸੋਨਾ ਖੁਦਾਈ ਕਰਨ ਲਈ ਖਾਨ ਵਿਚ ਦਾਖ਼ਲ ਹੋਏ ਸਨ।

ਬਚਾਅ ਕਾਰਜਾਂ ਲਈ ਇੱਕ ਵਿਸ਼ੇਸ਼ ਮਾਈਨਿੰਗ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਰਿਪੋਰਟ ਅਨੁਸਾਰ ਮਜ਼ਦੂਰਾਂ ਨੇ ਭੁੱਖ ਅਤੇ ਪਿਆਸ ਕਾਰਨ ਆਪਣੀਆਂ ਜਾਨਾਂ ਗੁਆ ਦਿਤੀਆਂ ਹਨ। ਹੁਣ ਤਕ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਬਚਾਏ ਗਏ ਕਾਮਿਆਂ ਕੋਲੋਂ ਦੋ ਵੀਡੀਓ ਵਾਲਾ ਇੱਕ ਸੈੱਲਫੋਨ ਮਿਲਿਆ ਹੈ। ਇਨ੍ਹਾਂ ਵੀਡੀਓਜ਼ ਵਿਚ ਦਰਜਨਾਂ ਲਾਸ਼ਾਂ ਪੋਲੀਥੀਨ ਵਿਚ ਲਪੇਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਖਾਨਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਜੁੜੀ ਇੱਕ ਸਮਾਜਿਕ ਸੰਸਥਾ, ਮਾਈਨਿੰਗ ਅਫੈਕਟੇਡ ਕਮਿਊਨਿਟੀਜ਼ ਯੂਨਾਈਟਿਡ ਇਨ ਐਕਸ਼ਨ (MACUA) ਦੇ ਅਨੁਸਾਰ, ਪੁਲਿਸ ਨੇ ਪਿਛਲੇ ਸਾਲ ਨਵੰਬਰ ਵਿਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ।

ਪੁਲਿਸ ਨੇ ਇਸ ਖਾਨ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਮਜ਼ਦੂਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਹਾਲਾਂਕਿ, ਗ੍ਰਿਫ਼ਤਾਰੀ ਦੇ ਡਰੋਂ, ਮਜ਼ਦੂਰਾਂ ਨੇ ਖਾਨ ਵਿਚੋਂ ਬਾਹਰ ਆਉਣ ਤੋਂ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਇਹ ਮਜ਼ਦੂਰ ਖਾਨ ਵਿਚ ਫਸ ਗਏ।

MACUA ਦੇ ਅਨੁਸਾਰ, ਮਜ਼ਦੂਰਾਂ ਦੇ ਵਿਰੋਧ ਤੋਂ ਬਾਅਦ, ਪੁਲਿਸ ਨੇ ਖਾਨ ਵਿਚ ਦਾਖਲ ਹੋਣ ਅਤੇ ਬਾਹਰ ਨਿਕਲਣ ਲਈ ਵਰਤੀਆਂ ਜਾਂਦੀਆਂ ਰੱਸੀਆਂ ਅਤੇ ਪੁਲੀਆਂ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਮਜ਼ਦੂਰ ਖਾਨ ਵਿਚ ਫਸੇ ਰਹੇ।