ਨੋਬਲ ਸ਼ਾਂਤੀ ਪੁਰਸਕਾਰ ਲਈ 304 ਉਮੀਦਵਾਰਾਂ ਨੇ ਕਰਵਾਈ ਨਾਮਜ਼ਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਰਵੇ ਦੀ ਨੋਬਲ ਕਮੇਟੀ ਨੇ 2019 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਕੁਲ 304 ਉਮੀਦਵਾਰਾਂ ਦੇ ਨਾਂ ਨਾਮਜ਼ਦ ਕੀਤੇ ਹਨ ਜੋ ਕਿ ਹੁਣ ਤਕ......

Noble Peace Prize

ਸਟਾਕਹੋਮ : ਨਾਰਵੇ ਦੀ ਨੋਬਲ ਕਮੇਟੀ ਨੇ 2019 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਕੁਲ 304 ਉਮੀਦਵਾਰਾਂ ਦੇ ਨਾਂ ਨਾਮਜ਼ਦ ਕੀਤੇ ਹਨ ਜੋ ਕਿ ਹੁਣ ਤਕ ਦੀ ਚੌਥੀ ਸਭ ਤੋਂ ਵੱਡੀ ਨਾਮਜ਼ਦਗੀ ਹੈ। ਨਾਰਵੇ ਦੀ ਨੋਬਲ ਕਮੇਟੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਜਾਰੀ ਬਿਆਨ ਮੁਤਾਬਕ 2019 ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਸ਼ਾਂਤੀ ਪੁਰਸਕਾਰ ਲਈ 304 ਉਮੀਦਵਾਰ ਹਨ, ਜਿਨ੍ਹਾਂ 'ਚੋਂ 2019 ਵਿਅਕਤੀ ਹਨ ਅਤੇ 85 ਸੰਗਠਨ ਹਨ। ਨੋਬਲ ਸ਼ਾਂਤੀ ਪੁਰਸਕਾਰ ਲਈ 304 ਉਮੀਦਵਾਰਾਂ ਦਾ ਇਹ ਅੰਕੜਾ ਹੁਣ ਤਕ ਦੇ ਉਮੀਦਵਾਰਾਂ ਦੀ ਚੌਥੀ ਸਭ ਤੋਂ ਵੱਡੀ ਗਿਣਤੀ ਹੈ।

ਇਸ ਤੋਂ ਪਹਿਲਾਂ 376 ਉਮੀਦਵਾਰਾਂ ਦਾ ਰਿਕਾਰਡ 2016 'ਚ ਪੁੱਜਾ ਸੀ। ਕਮੇਟੀ ਵਲੋਂ ਜਾਰੀ ਬਿਆਨ 'ਚ ਕਿਹਾ ਕਿ ਸਾਰੇ ਜਿਊਂਦੇ ਵਿਅਕਤੀ ਅਤੇ ਕਿਰਿਆਸ਼ੀਲ ਸੰਗਠਨ ਜਾਂ ਸੰਸਥਾ ਨੋਬਲ ਸ਼ਾਂਤੀ ਪੁਰਸਕਾਰ ਲਈ ਯੋਗ ਉਮੀਦਵਾਰ ਹਨ। ਨੋਬਲ ਫਾਊਂਡੇਸ਼ਨ ਦੇ ਕਾਨੂੰਨ ਮੁਤਾਬਕ ਇਹ ਨਾਂ ਚੁਣੇ ਜਾਂਦੇ ਹਨ। 
ਜਾਣਕਾਰੀ ਮੁਤਾਬਕ ਨੋਬਲ ਕਮੇਟੀ ਵਲੋਂ ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਜਾ ਸਕਦੇ ਹਨ। (ਏਜੰਸੀਆਂ)