ਚਿਨਫ਼ਿੰਗ ਅਮਰੀਕੀ ਵਪਾਰ ਅਧਿਕਾਰੀਆਂ ਨਾਲ ਕਰਨਗੇ ਮੁਲਾਕਾਤ : ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਚੀਨ ਵਿਚ ਵਪਾਰ ਮੋਰਚੇ 'ਤੇ ਟਕਰਾਅ ਨੂੰ ਸ਼ਾਂਤ ਕਰਨ ਲਈ ਚਲ ਰਹੀ ਗੱਲਬਾਤ ਦਰਮਿਆਨ ਰਾਸ਼ਟਰਪਤੀ ਸ਼ੀ ਚਿਨਫਿੰਗ ਇਸ ਹਫ਼ਤੇ ਅਮਰੀਕਾ ਦੇ ਸੀਨੀਅਰ.....

Chinese president Xi Jinping

ਬੀਜਿੰਗ : ਅਮਰੀਕਾ ਅਤੇਚੀਨ ਵਿਚ ਵਪਾਰ ਮੋਰਚੇ 'ਤੇ ਟਕਰਾਅ ਨੂੰ ਸ਼ਾਂਤ ਕਰਨ ਲਈ ਚਲ ਰਹੀ ਗੱਲਬਾਤ ਦਰਮਿਆਨ ਰਾਸ਼ਟਰਪਤੀ ਸ਼ੀ ਚਿਨਫਿੰਗ ਇਸ ਹਫ਼ਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਵਪਾਰ ਮੋਰਚੇ 'ਚ ਇਕ ਮਾਰਚ ਤੋਂ ਪਹਿਲਾ ਸਮਝੌਤੇ ਲਈ ਅਮਰੀਕਾ ਦੇ ਸੀਨੀਅਰ ਅਧਿਕਾਰੀ ਗੱਲਬਾਤ ਲਈ ਚੀਨ ਵਿਖੇਮੌਜੂਦ ਹਨ। ਚੀਨ ਦੇਅਖ਼ਬਾਰ ਸਾਊਥ ਚਾਇਨਾ ਮਾਰਨਿੰਗ ਪੋਸਟ ਮੁਤਾਬਕ ਸ਼ੀ ਚਿਨਫ਼ਿੰਗ ਸ਼ੁਕਰਵਾਰ ਨੂੰ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਇਟਹਾਇਜ਼ਰ ਅਤੇ ਵਿੱਤ ਮੰਤਰੀ ਸਟੀਵਨ ਨਿਊਚਿਨ ਸਮੇਤ ਹੋਰ ਅਮਰੀਕੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

ਜਾਣਕਾਰੀ ਮੁਤਾਬਕ ਚਿਨਫਿੰਗ ਦੀ ਲਾਇਟਹਾਇਜ਼ਰ ਅਤੇ ਨਿਊਚਿਨ ਦੋਵਾਂ ਨਾ ਲ ਸ਼ੁਕਰਵਾਰ ਨੂੰ ਮੀਟਿੰਗ ਤੈਅ ਹੈ। ਅਮਰੀਕੀ ਅਧਿਕਾਰੀ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੀਰਵਾਰ ਅਤੇ ਸ਼ੁਕਰਵਾਰ ਨੂੰ ਵਪਾਰ ਗੱਲਬਾਤ ਲਈ ਮੀਟੰਗ ਕਰਨਗੇ। ਚੀਨ ਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਉਪ ਪ੍ਰਧਾਨ ਮੰਤਰੀ ਲਿਊ ਹੀ ਅਤੇ ਕੇਂਦਰੀ ਬੈਂਕ ਦੇ ਗਵਰਨਰ ਯੀ ਗੈਂਗ ਕਰਨਗੇ। (ਭਾਸ਼ਾ)