ਆਰਥਿਕ ਮੰਦੀ ਦੇ ਲਪੇਟ 'ਚ ਆ ਸਕਦੀ ਹੈ ਦੁਨੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੋਬਲ ਪੁਰਸਕਾਰ ਜੇਤੂ ਅਰਥ-ਸ਼ਾਸਤਰੀ ਪਾਲ ਕਰੂਗਮੈਨ ਨੇ ਆਰਥਿਕ ਮੰਦੀ ਦੀ ਚਿਤਾਵਨੀ ਦਿਤੀ ਹੈ.....

Paul Krugman

ਦੁਬਈ : ਨੋਬਲ ਪੁਰਸਕਾਰ ਜੇਤੂ ਅਰਥ-ਸ਼ਾਸਤਰੀ ਪਾਲ ਕਰੂਗਮੈਨ ਨੇ ਆਰਥਿਕ ਮੰਦੀ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਨੀਤੀਆਂ ਬਣਾਉਣ ਵਾਲਿਆਂ ਵਿਚਕਾਰ ਤਿਆਰੀਆਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2019 ਦੇ ਅੰਤ ਜਾਂ ਫ਼ਿਰ ਅਗਲੇ ਸਾਲ ਵਿਸ਼ਵ ਮੰਦੀ ਆਉਣ ਦੀ ਕਾਫ਼ੀ ਸੰਭਾਵਨਾ ਹੈ।
ਕਰੂਗਮੈਨ ਨੇ ਦੁਬਈ ਵਿਚ ਵਰਲਡ ਗਵਰਮੈਂਟ ਚੋਟੀ ਸਮਾਗਮ ਵਿਚ ਬੋਲਦੇ ਹੋਏ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਆਰਥਿਕ ਉਤਾਰ-ਚੜਾਅ ਜਾਂ ਸਮੱਸਿਆਵਾਂ ਨਾਲ ਆਰਥਿਕ ਮੰਦੀ ਦੀ ਸੰਭਾਵਨਾ ਵੱਧ ਜਾਵੇਗੀ।

ਕਰੂਗਮੈਨ ਨੇ ਕਿਹਾ, ਮੇਰਾ ਮੰਨਣਾ ਹੈ ਕਿ ਇਸ ਸਾਲ ਦੇ ਅੰਤ ਤਕ ਜਾਂ ਅਗਲੇ ਸਾਲ ਮੰਦੀ ਆਉਣ ਦੀ ਕਾਫ਼ੀ ਸੰਭਾਨਵਾ ਹੈ। ਮਸ਼ਹੂਰ ਅਰਥ-ਸ਼ਾਸਤਰੀ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇ ਮੰਦੀ ਆ ਜਾਂਦੀ ਹੈ ਤਾਂ ਇਸ ਦਾ ਪ੍ਰਭਾਵੀ ਜਵਾਬ ਦੇਣ ਦੀ ਸਮਰੱਥਾ ਸਾਡੇ ਵਿਚ ਨਹੀਂ ਹੈ। ਸਾਡੇ ਕੋਲ ਕੋਈ ਸੁਰੱਖਿਆ ਤੰਤਰ ਨਹੀਂ ਹੈ। 
ਉਨ੍ਹਾਂ ਨੇ ਜੋਰ ਦਿੰਦਿਆਂ ਕਿਹਾ ਕਿ ਕੇਂਦਰੀ ਬੈਂਕ ਕੋਲ ਅਕਸਰ ਬਾਜ਼ਾਰ ਦੇ ਉਤਾਰ-ਚੜਾਆਂ ਤੋਂ ਬਚਣ ਲਈ ਸਾਧਨਾਂ ਦੀ ਘਾਟ ਹੁੰਦੀ ਹੈ। ਜੋਖ਼ਿਮ ਲਈ ਸਾਡੀ ਤਿਆਰੀ ਬਹੁਤ ਘੱਟ ਹੈ।

ਅਰਥ-ਸ਼ਾਸ਼ਤਰੀ ਨੇ ਕਿਹਾ ਕਿ ਵਪਾਰ ਯੁੱਧ ਅਤੇ ਸੁਰੱਖਿਆਵਾਦ ਦੀ ਬਜਾਇ ਨਿੱਤੀਗਤ ਏਜੰਡਾ ਭਾਰੀ ਰਹਿੰਦਾ ਹੈ, ਜੋ ਕਿ ਇੰਨ੍ਹਾਂ ਮੁੱਦਿਆਂ ਤੋਂ ਧਿਆਨ ਹਟਾ ਰਿਹਾ ਹੈ। ਕੀ ਇਹ ਸਾਡੀ ਵਾਸਤਵਿਕ ਜ਼ਰੂਰਤ ਨਹੀਂ ਹੋਣੀ ਚਾਹੀਦੀ? (ਭਾਸ਼ਾ)