ਕੈਪੀਟਲ ਹਿੱਲ ਮਾਮਲੇ 'ਚ ਡੋਨਾਲਡ ਟਰੰਪ ਨੂੰ ਮਹਾਂਦੋਸ਼ ਤੋਂ ਮਿਲੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਨੇਟ ‘ਚ ਟਰੰਪ ਨੂੰ ਦੋਸ਼ੀ ਕਰਾਰ ਦੇਣ ਲਈ ਦੋ ਤਿਹਾਈ ਯਾਨੀ 67 ਵੋਟਾਂ ਦੀ ਲੋੜ ਸੀ ਪਰ ਟਰੰਪ ਨੂੰ 57 ਸੀਨੇਟਰਾਂ ਨੇ ਕਸੂਰਵਾਰ ਮੰਨਿਆ ਅਤੇ 43 ਨੇ ਨਿਰਦੋਸ਼।

donald trump

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੁੜ ਤੋਂ ਸ਼ੁਰੂ ਹੋਣ ਵਾਲੇ ਮਹਾਦੋਸ਼ ਦੇ ਕੇਸ ਤੋਂ ਬਚ ਗਏ ਹਨ। ਦੱਸ ਦੇਈਏ ਅੱਜ ਡੋਨਾਲਡ ਟਰੰਪ ਨੂੰ ਸੀਨੇਟ ਨੇ 6 ਜਨਵਰੀ ਨੂੰ ਕੈਪਿਟੌਲ ਹਿਲ ‘ਚ ਹਿੰਸਾ ਭੜਕਾਉਣ ਦੋ ਦੋਸ਼ ਤੋਂ ਬਰੀ ਕਰ ਦਿੱਤਾ ਹੈ।  ਸੀਨੇਟ ‘ਚ ਟਰੰਪ ਨੂੰ ਦੋਸ਼ੀ ਕਰਾਰ ਦੇਣ ਲਈ ਦੋ ਤਿਹਾਈ ਯਾਨੀ 67 ਵੋਟਾਂ ਦੀ ਲੋੜ ਸੀ ਪਰ ਟਰੰਪ ਨੂੰ 57 ਸੀਨੇਟਰਾਂ ਨੇ ਕਸੂਰਵਾਰ ਮੰਨਿਆ ਅਤੇ 43 ਨੇ ਨਿਰਦੋਸ਼। ਇਸ ਕਰਕੇ ਟਰੰਪ ਇਸ ਮਾਮਲੇ ‘ਚ ਬਰੀ ਹੋ ਗਏ ਹਨ।

ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਕੈਪਿਟੌਲ ਹਿਲ ‘ਚ ਟਰੰਪ ਸਮਰਥਕਾਂ ਨੇ ਹਿੰਸਾ ਕੀਤੀ। ਇਸ ਘਟਨਾ ਦੀ ਹਰ ਪਾਸੇ ਕਾਫ਼ੀ ਚਰਚਾ ਵੀ ਹੋਈ ਅਤੇ ਵੱਡੇ-ਵੱਡੇ ਲੋਕਾਂ ਨੇ ਇਸ ਦੀ ਨਿਖੇਦੀ ਵੀ ਕੀਤੀ ਸੀ। 

ਨਾਲ ਹੀ ਇਸ ਦਾ ਕਸੂਰਵਾਰ ਸਿੱਧੇ ਤੌਰ ‘ਤੇ ਟਰੰਪ ਨੂੰ ਮੰਨਿਆ ਜਾ ਰਿਹਾ ਸੀ ਕਿ ਉਸ ਨੇ ਭੀੜ ਨੂੰ ਉਕਸਾਇਆ ਹੈ। ਟਰੰਪ ਦੀ ਰਿਪਬਲਿਕਨ ਪਾਰਚੀ ਦੇ 7 ਸਾਂਸਦਾਂ ਨੇ ਪ੍ਰਸਤਾਅ ਦੇ ਪੱਖ ‘ਚ ਵੋਟ ਕੀਤਾ। ਸੀਨੇਟ ‘ਚ ਡੇਸੋਕ੍ਰੇਟਿਕ ਪਾਰਟੀ ਦੇ 50 ਮੈਂਬਰ ਹਨ ਅਤੇ ਉਨ੍ਹਾਂ ਨੂੰ ਰਿਪਬਲਿਕਨ ਦੇ 17 ਵੋਟਾਂ ਦੀ ਲੋੜ ਸੀ। ਇਸ ਤੋਂ ਪਹਿਲਾਂ, 13 ਫਰਵਰੀ ਨੂੰ ਸੀਨੇਟ ਨੇ ਦੂਜੀ ਵਾਰ ਟਰੰਪ ਦੇ ਖਿਲਾਫ ਲਿਆਂਦੇ ਗਏ ਮਹਾਂਵਿਯੋਗ 'ਤੇ ਸੁਣਵਾਈ ਪੂਰੀ ਕਰਕੇ ਵੋਟਿੰਗ ਕੀਤੀ ਸੀ।