Pakistan News : ਪਾਕਿਸਤਾਨ ਦੇ ਬਲੋਚਿਸਤਾਨ ’ਚ ਧਮਾਕਾ, 9 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News : ਕੋਲੇ ਦੀ ਖਾਣ ਵੱਲ ਜਾ ਰਹੇ ਸੀ ਮਜ਼ਦੂਰ, ਬਲੋਚਿਸਤਾਨ ਦੇ ਹਰਨਈ ਖੇਤਰ ’ਚ ਵਾਪਰੀ ਘਟਨਾ

File photo

Pakistan News in Punjabi : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਕੋਲਾ ਖਾਣਾਂ ’ਚ ਕੰਮ ਕਰਨ ਵਾਲੇ ਇੱਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਧਮਾਕਾ ਬਲੋਚਿਸਤਾਨ ਸੂਬੇ ਦੇ ਹਰਨਾਈ ਵਿੱਚ ਹੋਇਆ। ਕੋਲਾ ਖਾਣ ਦੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇੱਕ ਪਿਕਅੱਪ ਵਾਹਨ 'ਤੇ ਵਿਸਫੋਟਕ ਯੰਤਰ ਨਾਲ ਹਮਲਾ ਕੀਤਾ ਗਿਆ। ਹਮਲੇ ’ਚ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਰਿਮੋਟ ਕੰਟਰੋਲਡ ਡਿਵਾਈਸ ਨਾਲ ਕੀਤਾ ਗਿਆ ਸੀ। ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਲਾਕੇ ਦੇ ਡਿਪਟੀ ਕਮਿਸ਼ਨਰ ਹਜ਼ਰਤ ਵਲੀ ਆਘਾ ਨੇ ਕਿਹਾ ਕਿ ਜਦੋਂ ਬੰਬ ਫਟਿਆ ਤਾਂ ਟਰੱਕ ਵਿੱਚ 17 ਮਾਈਨਿੰਗ ਕਾਮੇ ਸਵਾਰ ਸਨ।

ਸਥਾਨਕ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ 2 ਦੀ ਹਾਲਤ ਗੰਭੀਰ ਹੈ। ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ 'ਤੇ ਸਥਿਤ ਹੈ। ਇੱਥੇ ਦਹਾਕਿਆਂ ਤੋਂ ਵੱਖਵਾਦੀ ਨਸਲੀ ਬਲੋਚ ਸਮੂਹਾਂ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ। ਇਸ ਇਲਾਕੇ ਵਿੱਚ ਇਸਲਾਮੀ ਅੱਤਵਾਦੀ ਵੀ ਸਰਗਰਮ ਹਨ।

(For more news apart from  Explosion in Pakistan's Balochistan, 9 workers killed, many injured News in Punjabi, stay tuned to Rozana Spokesman)