ਟਰੰਪ ਭਾਰਤੀ ਮੂਲ ਦੇ ਪਾਲ ਕਪੂਰ ਨੂੰ ਦੇ ਸਕਦੇ ਹਨ ਵੱਡੀ ਜ਼ਿੰਮੇਵਾਰੀ, ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੈਨੇਟ ਦੀ ਮਨਜ਼ੂਰੀ ਮਿਲਣ ਪਿੱਛੋਂ ਡੋਨਲਡ ਲੂ ਦੀ ਥਾਂ ਲੈਣਗੇ

Indian-origin Paul Kapur nominated as key U.S. diplomat for South Asian News in punjabi

Indian-origin Paul Kapur nominated as key U.S. diplomat for South Asian : ਡੋਨਾਲਡ ਟਰੰਪ ਪ੍ਰਸ਼ਾਸਨ ਨੇ ਭਾਰਤ-ਪਾਕਿਸਤਾਨ ਸੁਰੱਖਿਆ ਅਤੇ ਪ੍ਰਮਾਣੂ ਮੁੱਦਿਆਂ ਦੇ ਮਾਹਿਰ ਪਾਲ ਕਪੂਰ ਨੂੰ ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਨਿਯੁਕਤ ਕਰਨ ਲਈ ਚੁਣਿਆ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਕਪੂਰ ਦੱਖਣੀ ਏਸ਼ੀਆ ਬਿਊਰੋ ਦੀ ਨਿਗਰਾਨੀ ਕਰਨ ਵਾਲੇ ਭਾਰਤੀ ਮੂਲ ਦੇ ਦੂਜੇ ਅਮਰੀਕੀ ਡਿਪਲੋਮੈਟ ਬਣ ਜਾਣਗੇ।

ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, "ਕੈਲੀਫੋਰਨੀਆ ਦੇ ਪਾਲ ਕਪੂਰ ਦੱਖਣੀ ਏਸ਼ੀਆਈ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਹੋਣਗੇ। ਉਹ ਡੋਨਾਲਡ ਲੂ ਦੀ ਥਾਂ ਲੈਣਗੇ, ਜੋ ਜੋ ਬਿਡੇਨ ਪ੍ਰਸ਼ਾਸਨ ਦੌਰਾਨ ਦੱਖਣੀ ਏਸ਼ੀਆ ਬਿਊਰੋ ਦੀ ਨਿਗਰਾਨੀ ਕਰਦੇ ਸਨ।"

ਪਾਲ ਕਪੂਰ, ਅਮਰੀਕਾ-ਭਾਰਤ ਸਬੰਧਾਂ ਦੇ ਸਮਰਥਕ ਅਤੇ ਪਾਕਿਸਤਾਨ ਦੇ ਆਲੋਚਕ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੱਖਣੀ ਏਸ਼ੀਆ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ਨੀਤੀ ਯੋਜਨਾ ਟੀਮ ਦਾ ਹਿੱਸਾ ਸਨ।

ਜਨਵਰੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਲੂ ਦੀ ਵਿਦਾਈ ਦੀ ਪੁਸ਼ਟੀ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਦਾ ਕਾਰਜਕਾਲ 17 ਜਨਵਰੀ, 2025 ਨੂੰ ਖ਼ਤਮ ਹੋ ਗਿਆ ਸੀ।