ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਜਹਾਜ਼ ਨੇ ਭਰੀ ਦੂਜੀ ਉਡਾਣ, ਭਲਕੇ ਪਹੁੰਚੇਗੀ ਅੰਮ੍ਰਿਤਸਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸੂਤਰਾਂ ਦੇ ਹਵਾਲੇ ਅਨੁਸਾਰ ਇਨ੍ਹਾਂ 119 ਯਾਤਰੀਆਂ ਵਿਚ 67 ਪੰਜਾਬੀ, 30 ਹਰਿਆਣਵੀ, 8 ਗੁਜਰਾਤੀ ਤੇ ਬਾਕੀ ਕੁੱਝ ਹੋਰ ਰਾਜਾਂ ਨਾਲ ਸਬੰਧਤ ਹਨ

Second flight carrying Indians deported from US lands in Amritsar tomorrow

 

 USA deportations : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਜਾਣ ਵਾਲੇ ਭਾਰਤੀਆਂ ਵਿਰੁੱਧ ਕਾਰਵਾਈ ਜਾਰੀ ਹੈ।
ਅਮਰੀਕਾ ਨੇ ਵੱਡੀ ਗਿਣਤੀ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ਤੋਂ ਬਾਅਦ ਲੰਬੀ ਚਰਚਾ ਛਿੜੀ ਹੋਈ ਹੈ। ਹੁਣ ਇੱਕ ਵਾਰ ਫਿਰ ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਜਾ ਰਿਹਾ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ, ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨੂੰ ਲੈ ਕੇ ਦੋ ਹੋਰ ਜਹਾਜ਼ ਭਾਰਤ ਆ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ 119 ਭਾਰਤੀ ਭਲਕੇ ਯਾਨੀ 15 ਫ਼ਰਵਰੀ ਅਤੇ ਦੂਜੀ ਉਡਾਣ 16 ਫ਼ਰਵਰੀ ਨੂੰ ਰਾਤ 10 ਵਜੇ ਆਵੇਗੀ। 119 ਭਾਰਤੀ ਭਲਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ। 

ਸੂਤਰਾਂ ਦੇ ਹਵਾਲੇ ਅਨੁਸਾਰ ਇਨ੍ਹਾਂ 119 ਯਾਤਰੀਆਂ ਵਿਚ 67 ਪੰਜਾਬੀ, 30 ਹਰਿਆਣਵੀ, 8 ਗੁਜਰਾਤੀ ਤੇ ਬਾਕੀ ਕੁੱਝ ਹੋਰ ਰਾਜਾਂ ਨਾਲ ਸਬੰਧਤ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 16 ਫ਼ਰਵਰੀ ਨੂੰ ਆਉਣ ਵਾਲੀ ਉਡਾਣ ਵਿਚ 95 ਦੇ ਕਰੀਬ ਯਾਤਰੀ ਹੋਣਗੇ। ਇਸ ਵਾਰ ਇਹ ਚੰਗੀ ਖ਼ਬਰ ਹੈ ਕਿ ਇਨ੍ਹਾਂ ਯਾਤਰੀਆਂ ਨੂੰ ਹਥਕੜੀਆਂ ਤੇ ਬੇੜੀਆਂ ਨਹੀਂ ਪਹਿਨਾਈਆਂ ਜਾਣਗੀਆਂ ਤੇ ਨਾ ਹੀ ਆਉਣ ਵਾਲੀਆਂ ਫਲਾਈਟਾਂ ਫ਼ੌਜੀ ਜਹਾਜ਼ ਹਨ ਬਲਕਿ ਇਹ ਚਾਰਟਰ ਜਹਾਜ਼ ਹੋਣਗੇ।