ਕੋਰੋਨਾ ਦੇ ਮਾਮਲੇ ਵਧਣ ਨਾਲ ਇਟਲੀ ਵਿਚ ਫਿਰ ਹੋਈ ਤਾਲਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਕਾਰ ਦੇ ਇਨ੍ਹਾਂ ਸਖ਼ਤ ਫ਼ੈਸਲਿਆਂ ਕਰਕੇ ਰੈਸੋਟੋਰੈਂਟ, ਕੈਫ਼ੇ ਬਾਰ ਸਮੇਤ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ।

Italy

ਰੋਮ ਇਟਲੀ(ਚੀਨੀਆ): ਇਟਲੀ ਦੀ ਮਾਰੀਉ ਦਰਾਗ੍ਹੀ ਸਰਕਾਰ ਨੇ ਪ੍ਰ੍ਰਸ਼ਾਸਨ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਗੱਲਬਾਤ ਕਰਨ ਉਪਰੰਤ ਇਟਲੀ ਵਿਚ ਮੁੜ ਤੋਂ ਤਾਲਾਬੰਦੀ ਕਰਨ ਦਾ ਐਲਾਨ ਕਰ ਦਿਤਾ ਹੈ। ਕਿ੍ਰਸਮਿਸ ਦੀਆਂ ਛੁੱਟੀਆਂ ਵਾਂਗੂ ਈਸਟਰ ਦੀਆਂ ਛੁੱਟੀਆਂ ਵਿਚ ਵੀ ਲੋਕ ਆਪੋ-ਅਪਣੇ ਘਰਾਂ ਵਿਚ ਬੰਦ ਰਹਿਣਗੇ। ਰਾਜਧਾਨੀ ਰੋਮ ਨੂੰ ਵੀ ਰੈੱਡ ਜੋਨ ਐਲਾਨ ਦਿਤਾ ਗਿਆ ਜਿਸ ਕਰ ਕੇ 15 ਮਾਰਚ ਤੋਂ 5 ਅਪ੍ਰੈਲ ਤਕ ਸਾਰੇ ਸਕੂਲ ਬੰਦ ਰਹਿਣਗੇ।

ਸਰਕਾਰ ਦੇ ਇਨ੍ਹਾਂ ਸਖ਼ਤ ਫ਼ੈਸਲਿਆਂ ਕਰਕੇ ਰੈਸੋਟੋਰੈਂਟ, ਕੈਫ਼ੇ ਬਾਰ ਸਮੇਤ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ। ਦਸਣਯੋਗ ਹੈ ਕਿ ਇਟਲੀ ਸਰਕਾਰ ਨੇ ਪਹਿਲਾਂ ਕਿ੍ਰਸਮਿਸ ਅਤੇ ਹੁਣ ਈਸਟਰ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਤਾਲਾਬੰਦੀ ਕਰ ਕੇ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਤੋ ਘਰਾਂ ਵਿਚੋਂ ਨਿਕਲਣ ਦੀ ਸਖ਼ਤ ਮਨਾਹੀ ਕਰ ਦਿੱਤੀ ਹੈ।