ਕਿਸਾਨੀ ਮੁੱਦਾ ਪੂਰੀ ਤਰ੍ਹਾਂ ਭਾਰਤ ਦਾ ਮਾਮਲਾ : ਬ੍ਰਿਟੇਨ ਦੇ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਸ ਬੈਠਕ ਨੂੰ ਲੈ ਕੇ ਮੁਲਾਕਾਤ ਕਰਨ ਲਈ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਬਿ੍ਰਟਿਸ਼ ਹਾਈ ਕਮਿਸ਼ਨਰ ਅਲੈਕਸ ਏਲਿਸ ਨੂੰ ਸੱਦਿਆ ਸੀ।  

UK Minister

ਲੰਡਨ : ਬ੍ਰਿਟੇਨ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਅਪਣੀ ਨਵੀਂ ਦਿੱਲੀ ਯਾਤਰਾ ਤੋਂ ਪਹਿਲਾਂ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਨੇ ਇਕ ਲੋਕਤੰਤਰ ਦੇ ਰੂਪ ਵਿਚ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੀ ਗਰੰਟੀ ਦਿੱਤੀ ਹੈ ਅਤੇ ਖੇਤੀ ਸੁਧਾਰਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਇਕ ਅਜਿਹਾ ਮੁੱਦਾ ਹੈ, ਜੋ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸ ਮੁੱਦੇ ’ਤੇ ਬ੍ਰਿਟੇਨ ਦੀ ਸੰਸਦੀ ਕਮੇਟੀ ਦੇ ਇਕ ਕਮਰੇ ’ਚ ਚਰਚਾ ਆਯੋਜਤ ਕੀਤੀ ਗਈ ਸੀ, ਜਿਸ ਦੀ ਭਾਰਤ ਨੇ ਦਖ਼ਲਅੰਦਾਜ਼ੀ ਵਜੋਂ ਨਿੰਦਾ ਕੀਤੀ ਸੀ। ਇਥੋਂ ਤਕ ਕਿ ਉਸ ਬੈਠਕ ਨੂੰ ਲੈ ਕੇ ਮੁਲਾਕਾਤ ਕਰਨ ਲਈ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਬਿ੍ਰਟਿਸ਼ ਹਾਈ ਕਮਿਸ਼ਨਰ ਅਲੈਕਸ ਏਲਿਸ ਨੂੰ ਸੱਦਿਆ ਸੀ।  

ਬ੍ਰਿਟੇਨ ਦੇ ਵਿਦੇਸ਼ੀ, ਰਾਸਟਰਮੰਡਲ ਅਤੇ ਵਿਕਾਸ ਦਫ਼ਤਰ (ਐਫ.ਸੀ.ਡੀ.ਓ.) ਵਿਚ ਭਾਰਤੀ ਮਾਮਲਿਆਂ ਦੇ ਰਾਜ ਮੰਤਰੀ ਲਾਰਡ ਅਹਿਮਦ ਸੋਮਵਾਰ ਨੂੰ ਅਪਣੀ 5 ਦਿਨਾਂ ਭਾਰਤ ਯਾਤਰਾ ਦੀ ਸੁਰੂਆਤ ਕਰਨਗੇ। ਅਪਣੀ ਯਾਤਰਾ ਤੋਂ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਇਹ ਬਹੁਤ ਹੀ ਦੋਸਤਾਨਾ ਮੁਲਾਕਾਤ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ ਵਿਰੋਧ ਦੇ ਮੁੱਦੇ ’ਤੇ ਰਸਮੀ ਤੌਰ ’ਤੇ ਬੈਠਕ ਕਰ ਰਹੇ ਸਨ ਅਤੇ ਇਸ ’ਤੇ ਚਰਚਾ ਕੀਤੀ।

ਭਾਰਤ ਨੇ ਅਪਣੀ ਸਥਿਤੀ ਸਪੱਸ਼ਟ ਕਰ ਦਿਤੀ ਹੈ, ਅਸੀ ਇਹ ਦੁਹਰਾਇਆ ਹੈ ਕਿ ਬਹਿਸ ਦੀ ਸੰਸਦੀ ਪ੍ਰਣਾਲੀ ਅਤੇ ਸਾਡੇ ਸੰਸਦੀ ਲੋਕਤੰਤਰ ਦਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਸਥਿਤੀ ਨੂੰ ਵੀ ਸਪਸ਼ਟ ਰਖਿਆ ਜਾ ਸਕੇ। ਵਿਰੋਧ ਪ੍ਰਦਰਸ਼ਨ ਕਈ ਮਹੀਨਿਆਂ ਤੋਂ ਹੋ ਰਹੇ ਹਨ ਅਤੇ ਲੋਕਤੰਤਰ ਦੇ ਰੂਪ ਵਿਚ ਭਾਰਤ ਨੇ ਪੂਰੀ ਤਰ੍ਹਾਂ ਨਾਲ ਵਿਰੋਧ ਦੇ ਅਧਿਕਾਰ ਦੀ ਗਾਰੰਟੀ ਦਿਤੀ ਹੈ ਅਤੇ ਇਸ ਨੂੰ ਸੁਰੱਖਿਅਤ ਕੀਤਾ ਹੈ, ਜਿਸ ਨੂੰ ਅਸੀ ਪੂਰੀ ਤਰ੍ਹਾਂ ਸਵੀਕਾਰ ਕਰਦੇ ਹਾਂ। ਮੈਂ ਪੂਰੀ ਤਰ੍ਹਾਂ ਨਾਲ ਸਪੱਸ਼ਟ ਕਰਦਾ ਹਾਂ ਕਿ ਵਿਰੋਧ ਪ੍ਰਦਰਸ਼ਨ ਦਾ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦਾ ਮਾਮਲਾ ਹੈ।’