ਪ੍ਰਿੰਸ ਹੈਰੀ ਅਤੇ ਮੇਘਨ ਮਰਕਲੇ ਦੇ ਵਿਆਹ 'ਤੇ ਸੱਦੀ ਗਈ ਭਾਰਤੀ ਖ਼ਾਨਸਾਮਾ
ਇਹ ਦੇਖ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।ਬ੍ਰਿਟੇਨ ਵਿਚ ਜੰਮੀ ਪੰਜਾਬੀ ਮਾਤਾ-ਪਿਤਾ ਦੀ ਬੱਚੀ ਰੋਸੀ ਗਿੰਡੇ (34) ਉਨ੍ਹਾਂ 1200 ਆਮ ਲੋਕਾਂ 'ਚੋਂ ਹੈ
ਭਾਰਤੀ ਮੂਲ ਦੀ ਇਕ ਮਸ਼ਹੂਰ ਖਾਨਸਾਮਾ ਅਤੇ ਸਮਾਜਕ ਉਦਮੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਜ ਪਰਵਾਰ ਤੋਂ ਇਕ ਲਿਫ਼ਾਫ਼ਾ ਮਿਲਿਆ ਅਤੇ ਜਦੋਂ ਉਨ੍ਹਾਂ ਨੇ ਖੋਲ੍ਹਿਆ ਤਾਂ ਉਸ ਵਿਚ ਅਗਲੇ ਮਹੀਨੇ ਹੋਣ ਵਾਲੇ ਪ੍ਰਿੰਸ ਹੈਰੀ ਅਤੇ ਮੇਘਨ ਮਰਕਲੇ ਦੇ ਵਿਆਹ ਦਾ ਸੱਦਾ ਦੇਖਿਆ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।ਬ੍ਰਿਟੇਨ ਵਿਚ ਜੰਮੀ ਪੰਜਾਬੀ ਮਾਤਾ-ਪਿਤਾ ਦੀ ਬੱਚੀ ਰੋਸੀ ਗਿੰਡੇ (34) ਉਨ੍ਹਾਂ 1200 ਆਮ ਲੋਕਾਂ 'ਚੋਂ ਹੈ ਜਿਨ੍ਹਾਂ ਨੂੰ ਅਪਣੇ ਭਾਈਚਾਰੇ ਵਿਚ ਸ਼ਾਨਦਾਰ ਯੋਗਦਾਨ ਲਈ ਇਸ ਵਿਆਹ ਵਿਚ ਸੱਦਿਆ ਗਿਆ। ਗਿੰਡੇ ਕਾਰੋਬਾਰੀ ਇਕਾਈ 'ਮਿਸ ਮੈਕਰੋਨ' ਦੀ ਸੰਸਥਾਪਕ ਹੈ।
ਇਹ ਇਕਾਈ ਨਾ ਸਿਰਫ਼ ਮੈਕਾਰੋਨਸ ਬਿਸਕੁਟ ਬਣਾਉਂਦੀ ਹੈ ਸਗੋਂ ਅਪਣਾ ਲਾਭ ਨੌਜਵਾਨਾਂ ਦੇ ਰੁਜ਼ਗਾਰ ਸਿਖਲਾਈ ਦੇ ਮੌਕਿਆਂ 'ਤੇ ਵੀ ਇਸਤੇਮਾਲ ਕਰਦੀ ਹੈ। ਜਦੋਂ ਪਿਛਲੇ ਮਹੀਨੇ ਰਾਜ ਪਰਵਾਰ ਦੇ ਲੋਕ ਬਰਮਿੰਘਮ ਪਹੁੰਚੇ ਸਨ, ਉਦੋਂ ਉਨ੍ਹਾਂ ਨੇ ਉਨ੍ਹਾਂ ਦੇ ਬਿਸਕੁਟ ਦਾ ਸਵਾਦ ਚੱਖਿਆ ਅਤੇ ਉਨ੍ਹਾਂ ਦੇ ਉਦਮ ਤੋਂ ਪ੍ਰਭਾਵਤ ਹੋਏ ਸਨ। ਗਿੰਡੇ ਨੇ ਕਿਹਾ, 'ਇਹ ਸੱਦਾ ਪਾਉਣਾ ਅਤੇ ਇਸ ਤਰ੍ਹਾਂ ਦੀ ਪਛਾਣ ਮਿਲਣਾ ਅਸਲੀਅਤ ਵਿਚ ਰੋਮਾਂਚਕ ਹੈ। ਉਹ ਉਨ੍ਹਾਂ ਸੰਗਠਨਾਂ ਨੂੰ ਇਕ ਪਛਾਣ ਦੇਣ ਲਈ ਇਸ ਮੌਕੇ ਦਾ ਇਸਤੇਮਾਲ ਕਰ ਰਹੀ ਹੈ ਜੋ ਅਪਣੇ ਭਾਈਚਾਰਿਆਂ ਵਿਚ ਸੁਧਾਰ ਲਈ ਕੰਮ ਕਰ ਰਹੇ ਹਨ, ਇਹ ਗੱਲ ਬਹੁਤ ਚੰਗੀ ਹੈ।' (ਪੀ.ਟੀ.ਆਈ)