ਸੰਯੁਕਤ ਰਾਸ਼ਟਰ ਨੇ ਯੌਨ ਹਿੰਸਾ ਕਰਨ ਦੇ ਮਾਮਲੇ 'ਚ ਮਿਆਮਾਂ ਫ਼ੌਜ ਨੂੰ ਕਾਲੀ ਸੂਚੀ 'ਚ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਨੇ ਅਪਣੀ ਇਕ ਨਵੀਂ ਰਿਪੋਰਟ ਵਿਚ ਬਲਾਤਕਾਰ ਅਤੇ ਯੌਨ ਹਿੰਸਾ ਸਬੰਧੀ ਹੋਰ ਘਿਨਾਉਣੇ ਕੰਮਾਂ ਨੂੰ ਅੰਜ਼ਾਮ ਦੇਣ ਦੇ 'ਸ਼ੱਕ ...

United Nations blacklist military forces in sexual violence case

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਨੇ ਅਪਣੀ ਇਕ ਨਵੀਂ ਰਿਪੋਰਟ ਵਿਚ ਬਲਾਤਕਾਰ ਅਤੇ ਯੌਨ ਹਿੰਸਾ ਸਬੰਧੀ ਹੋਰ ਘਿਨਾਉਣੇ ਕੰਮਾਂ ਨੂੰ ਅੰਜ਼ਾਮ ਦੇਣ ਦੇ 'ਸ਼ੱਕ ਦੇ ਪੁਖ਼ਤਾ ਸੁਰਾਗ਼' ਹੋਣ ਤੋਂ ਬਾਅਦ ਮਿਆਮਾਂ ਦੀ ਫ਼ੌਜ ਨੂੰ ਸੰਯੁਕਤ ਰਾਸ਼ਟਰ ਦੀ ਸਰਕਾਰ ਅਤੇ ਵਿਦਰੋਹੀ ਸਮੂਹਾਂ ਦੀ ਕਾਲੀ ਸੂਚੀ ਵਿਚ ਪਾ ਦਿਤਾ ਹੈ। 

ਜਨਰਲ ਸਕੱਤਰ ਏਂਤੋਨੀਆ ਗੁਤਾਰੇਸ ਦੀ ਸੁਰੱਖਿਆ ਪ੍ਰੀਸ਼ਦ ਨੂੰ ਦਿਤੀ ਗਈ ਰਿਪੋਰਟ ਦੀ ਇਕ ਕਾਪੀ ਵਿਚ ਕਿਹਾ ਗਿਆ ਕਿ ਕੌਮਾਂਤਰੀ ਮੈਡੀਕਲ ਕਰਮੀਆਂ ਅਤੇ ਬੰਗਲਾਦੇਸ਼ ਵਿਚ ਮੌਜੂਦ ਹੋਰ ਲੋਕਾਂ ਦਾ ਕਹਿਣਾ ਹੈ ਕਿ ਮਿਆਮਾਂ ਤੋਂ ਉਥੇ ਪਹੁੰਚੇ ਕਰੀਬ 7 ਲੱਖ ਰੋਹਿੰਗਿਆ ਮੁਸਲਮਾਨਾਂ ਨੇ ਕਰੂਰ ਯੌਨ ਸੋਸ਼ਣ ਦੇ ਕਾਰਨ ਸਰੀਰਕ ਅਤੇ ਮਨੋਵਿਗਿਆਨ ਦਰਦ ਝੱਲਿਆ।

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਕਿਹਾ ਕਿ ਇਨ੍ਹਾਂ ਹਮਲਿਆਂ ਨੂੰ ਕਥਿਤ ਤੌਰ 'ਤੇ ਮਿਆਮਾਂ ਫ਼ੌਜੀ ਬਲਾਂ ਨੇ ਅਕਤੂਬਰ 2016 ਤੋਂ ਅਗਸਤ 2017 ਦੇ ਵਿਚਕਾਰ ਚਲਾਈ ਫ਼ੌਜੀ 'ਸਫ਼ਾਈ' ਮੁਹਿੰਮ ਦੌਰਾਨ ਅੰਜ਼ਾਮ ਦਿਤਾ। 

ਗੁਤਾਰੇਸ ਨੇ ਕਿਹਾ ਕਿ ਇਸ ਦੌਰਾਨ ਵੱਡੇ ਪੱਧਰ 'ਤੇ ਡਰ ਫ਼ੈਲਾਇਆ ਗਿਆ ਅਤੇ ਯੌਨ ਹਿੰਸਾ ਕੀਤੀ ਗਈ, ਜਿਸ ਦਾ ਮਕਸਦ ਰੋਹਿੰਗਿਆ ਸਮਾਜ ਨੂੰ ਅਪਮਾਨਿਤ ਕਰਨਾ, ਡਰਾਉਣਾ ਅਤੇ ਸਮੂਹਕ ਰੂਪ ਨਾਲ ਸਜ਼ਾ ਦੇਣਾ ਸੀ, ਜੋ ਕਿ ਉਨ੍ਹਾਂ (ਰੋਹਿੰਗਿਆ ਮੁਸਲਮਾਨਾਂ ਨੂੰ) ਅਪਣੇ ਘਰ ਛੱਡਣ ਲਈ ਮਜ਼ਬੂਰ ਕਰਨ ਅਤੇ ਉਨ੍ਹਾਂ ਦੀ ਵਾਪਸੀ ਰੋਕਣ ਲਈ ਉਠਾਇਆ ਗਿਆ ਇਕ ਸੋਚਿਆ ਸਮਝਿਆ ਕਦਮ ਸੀ।