ਇੰਡੋਨੇਸ਼ੀਆ 'ਚ ਗਿਰਜ਼ਾ ਘਰਾਂ 'ਤੇ ਹਮਲੇ ਮਗਰੋਂ ਹੁਣ ਪੁਲਿਸ ਸਟੇਸ਼ਨ ਕੋਲ ਧਮਾਕਾ, ਤਿੰਨ ਦੀ ਮੌਤ
ਇੰਡੋਨੇਸ਼ੀਆ ਦੇ ਸੁਰਾਬਾਯਾ ਸ਼ਹਿਰ ਵਿਚ ਤਿੰਨ ਗਿਰਜ਼ਾ ਘਰਾਂ 'ਤੇ ਹੋਏ ਹਮਲਿਆਂ ਤੋਂ ਬਾਅਦ ਐਤਵਾਰ ਦੇਰ ਰਾਤ ਪੂਰਬੀ ਜਾਵਾ ...
ਜਕਾਰਤਾ: ਇੰਡੋਨੇਸ਼ੀਆ ਦੇ ਸੁਰਾਬਾਯਾ ਸ਼ਹਿਰ ਵਿਚ ਤਿੰਨ ਗਿਰਜ਼ਾ ਘਰਾਂ 'ਤੇ ਹੋਏ ਹਮਲਿਆਂ ਤੋਂ ਬਾਅਦ ਐਤਵਾਰ ਦੇਰ ਰਾਤ ਪੂਰਬੀ ਜਾਵਾ ਦੇ ਪੁਲਿਸ ਸਟੇਸ਼ਨ ਕੋਲ ਇਕ ਹੋਰ ਬੰਬ ਧਮਾਕਾ ਹੋਇਆ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਸਮਾਚਾਰ ਏਜੰਸੀ ਮੁਤਾਬਕ ਇਕ ਫਲੈਟ ਵਿਚ ਇਹ ਧਮਾਕਾ ਹੋਣ ਤੋਂ ਬਾਅਦ ਤਿੰਨ ਲੋਕਾਂ ਦੀਆਂ ਲਾਸ਼ਾਂ ਜ਼ਮੀਨ 'ਤੇ ਪਈਆਂ ਮਿਲੀਆਂ। ਇਸ ਫਲੈਟ ਵਿਚ ਇਕ ਕਥਿਤ ਅਤਿਵਾਦੀ ਅਪਣੇ ਪਰਵਾਰਕ ਮੈਂਬਰਾਂ ਨਾਲ ਰਹਿ ਰਿਹਾ ਸੀ।
ਇਕ ਚਸ਼ਮਦੀਦ ਨੇ ਦਸਿਆ ਕਿ ਮੈਂ ਇਹ ਦੇਖਣ ਆਇਆ ਕਿ ਕੀ ਹੋਇਆ ਹੈ, ਮੈਂ ਦੇਖਿਆ ਕਿ ਪਰਵਾਰ ਦੇ ਲੋਕ ਖ਼ੂਨ ਨਾਲ ਲਥਪਥ ਜ਼ਮੀਨ 'ਤੇ ਪਏ ਹੋਏ ਹਨ। ਨੈਸ਼ਨਲ ਪੁਲਿਸ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਮੁਹੰਮਦ ਇਕਬਾਲ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਫਲੈਟਾਂ ਵਿਚ ਇਕ ਕਥਿਤ ਅਤਿਵਾਦੀ ਅਪਣੇ ਪਰਵਾਰ ਦੇ ਨਾਲ ਰਹਿ ਰਿਹਾ ਸੀ।
ਜ਼ਿਕਰਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸੁਰਾਬਾਯਾ ਸ਼ਹਿਰ ਦੀਆਂ ਤਿੰਨ ਚਰਚਾਂ ਵਿਚ ਧਾਰਮਿਕ ਰੈਲੀਆਂ ਦੌਰਾਨ ਆਤਮਘਾਤੀ ਹਮਲਾਵਰਾਂ ਨੇ ਖ਼ੁਦ ਨੂੰ ਵਿਸਫ਼ੋਟਕ ਨਾਲ ਉਡਾ ਲਿਆ ਸੀ। ਇਸ ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 35 ਹੋਰ ਜ਼ਖ਼ਮੀ ਹੋ ਗਏ ਸਨ।