ਇਸ ਦੇਸ਼ ਵਿਚ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਤੋਂ ਜਾ ਸਕਦੇ ਹਨ ਘਰ ਤੋਂ ਬਾਹਰ
ਰਾਸ਼ਟਰਪਤੀ ਜੋ ਬਿਡੇਨ ਨੇ ਸੀਡੀਸੀ ਦੀ ਕੀਤੀ ਪ੍ਰਸ਼ੰਸਾ
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੀ ਮਾਰ ਝੱਲ ਚੁੱਕਿਆ ਅਮਰੀਕਾ ਹੁਣ ਇਸਨੂੰ ਮਾਤ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਯੂਐਸ ਸੈਂਟਰ ਫਾਰ ਰੋਗ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਕਿਹਾ ਹੈ ਕਿ ਅਮਰੀਕਾ ਵਿਚ ਟੀਕਾ ਲਗਵਾ ਚੁੱਕੇ ਲੋਕ ਹੁਣ ਬਿਨ੍ਹਾਂ ਮਾਸਕ ਪਹਿਨਣੇ ਜਾਂ 6 ਫੁੱਟ ਦੀ ਦੂਰੀ ਤੋਂ ਬਿਨਾਂ ਆਪਣੀਆਂ ਗਤੀਵਿਧੀਆਂ ਕਰ ਸਕਦੇ ਹਨ।
ਹਾਲਾਂਕਿ, ਇਹ ਨਿਯਮ ਉਨ੍ਹਾਂ ਥਾਵਾਂ 'ਤੇ ਲਾਗੂ ਨਹੀਂ ਹੋਵੇਗਾ, ਜਿਥੇ ਟੀਕਾਕਰਨ ਅਜੇ ਜਾਰੀ ਹੈ। ਅਮਰੀਕਾ ਵਿੱਚ ਵੱਡੇ ਪੱਧਰ 'ਤੇ ਟੀਕਾਕਰਣ ਦਾ ਕੰਮ ਕੀਤਾ ਗਿਆ ਹੈ। ਇੱਥੇ ਲਗਭਗ ਸਾਰੇ ਬਾਲਗਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ।
ਬੱਚਿਆਂ ਵਿੱਚ ਟੀਕਾਕਰਨ ਨੂੰ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਗਈ। ਰਾਸ਼ਟਰਪਤੀ ਜੋ ਬਿਡੇਨ ਨੇ ਸੀਡੀਸੀ ਦੀ ਪ੍ਰਸ਼ੰਸਾ ਕੀਤੀ। ਬਿਡੇਨ ਨੇ ਕਿਹਾ ਕਿ ਥੋੜ੍ਹੇ ਸਮੇਂ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਕਿ ਸੀ ਡੀ ਸੀ ਨੇ ਉਨ੍ਹਾਂ ਲੋਕਾਂ ਲਈ ਮਾਸਕ ਲਗਾਉਣ ਦੀ ਜ਼ਰੂਰਤ ਦੂਰ ਕਰ ਦਿੱਤੀ ਹੈ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ।
ਇਹ ਇਕ ਵੱਡੀ ਪ੍ਰਾਪਤੀ ਹੈ। ਇਹ ਇੱਕ ਮਹਾਨ ਦਿਨ ਹੈ। ਇਹ ਇਸ ਲਈ ਸੰਭਵ ਹੋ ਸਕਿ ਕਿਉਂਕਿ ਅਸੀਂ ਬਹੁਤ ਘੱਟ ਸਮੇਂ ਵਿੱਚ ਦੇਸ਼ ਵਿੱਚ ਬਹੁਤੇ ਅਮਰੀਕੀਆਂ ਨੂੰ ਟੀਕਾ ਲਗਵਾਇਆ ਹੈ।