ਗੂਗਲ ਨੂੰ ਮਨਮਰਜ਼ੀ ਕਰਨੀ ਪਈ ਭਾਰੀ! ਇਟਲੀ ਵਿਚ ਲੱਗਿਆ 904 ਕਰੋੜ ਰੁਪਏ ਜੁਰਮਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਕਨੀਕੀ ਖੇਤਰ ਵਿਚ ਅਪਣੀ ਮਜ਼ਬੂਤੀ ਕਾਰਨ ਗੂਗਲ ਨੂੰ ਅਪਣੀ ਮਨਮਰਜ਼ੀ ਕਰਨੀ ਭਾਰੀ ਪੈ ਗਈ ਹੈ।

Italy fines Google for excluding Enel e-car app from Android Auto

ਰੋਮ: ਤਕਨੀਕੀ ਖੇਤਰ ਵਿਚ ਅਪਣੀ ਮਜ਼ਬੂਤੀ ਕਾਰਨ ਗੂਗਲ ਨੂੰ ਅਪਣੀ ਮਨਮਰਜ਼ੀ ਕਰਨੀ ਭਾਰੀ ਪੈ ਗਈ ਹੈ। ਇਟਲੀ ਨੇ ਗੂਗਲ ’ਤੇ 904 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਦਰਅਸਲ ਗੂਗਲ ’ਤੇ ਦੋਸ਼ ਸੀ ਕਿ ਉਸ ਨੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ ਦਾ ਪਤਾ ਦੱਸਣ ਵਾਲੀ ਇਕ ਸਰਕਾਰੀ ਮੋਬਾਈਲ ਐਪ ਨੂੰ ਅਪਣੇ ਐਂਡ੍ਰਾਇਡ ਆਟੋ ਪਲੇਟਫਾਰਮ ’ਤੇ ਨਹੀਂ ਚੱਲਣ ਦਿੱਤਾ।

ਇਟਲੀ ਦੀ ਕੰਪੀਟੀਸ਼ਨ ਅਤੇ ਮਾਰਕਿਟ ਅਥਾਰਟੀ (ਏਜੀਸੀਐਮ) ਨੇ ਵੀ ਗੂਗਲ ਨੂੰ ਇਸ ਐਪ ਜੂਸਪਾਸ ਨੂੰ ਐਂਡਰਾਇਡ ਆਟੋ 'ਤੇ ਤੁਰੰਤ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ ਹਨ। ਏਜੀਸੀਐਮ ਨੇ ਕਿਹਾ ਕਿ ਲਗਭਗ ਹਰ ਦੂਜੇ ਸਮਾਰਟਫੋਨ ਵਿਚ ਇਸਤੇਮਾਲ ਕੀਤੇ ਜਾ ਰਹੇ ਓਪਰੇਟਿੰਗ ਸਿਸਟਮ ਐਂਡਰਾਇਡ ਤੋਂ ਮਿਲੇ ਏਕਾਧਿਕਾਰ ਦੀ ਦੁਰਵਰਤੋਂ ਕਰਕੇ ਉਸ ਨੇ ਮੁਕਾਬਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।

ਦੱਸ ਦਈਏ ਕਿ ਇਟਲੀ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧ ਗਈ ਹੈ। ਇਹਨਾਂ ਵਾਹਨਾਂ ਲਈ ਇਟਲੀ ਸਮੇਤ ਯੂਰਪੀਅਨ ਯੂਨੀਅਨ ਵਿਚ 95 ਹਜ਼ਾਰ ਪਬਲਿਕ ਚਾਰਜਿੰਗ ਸਟੇਸ਼ਨ ਬਣਾਏ ਗਏ। ਇਸ ਕਾਰਨ ਲੋਕਾਂ ਨੂੰ ਰਸਤੇ ਵਿਚ ਵਾਹਨ ਦੀ ਚਾਰਜਿੰਗ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ। ਸਹੂਲਤ ਨੂੰ ਹੋਰ ਵਧਾਉਣ ਲਈ ਇਟਲੀ ਦੀ ਸਰਕਾਰੀ ਸੰਸਥਾ ਏਨਿਲ ਦੀ ਇਕ ਸ਼ਾਖਾ ਐਕਸ ਨੇ ਜੂਸਪਾਸ ਨਾਮਕ ਐਪ ਬਣਾਇਆ। ਇਸ ਦੀ ਮਦਦ ਨਾਲ ਲੋਕ ਨਜ਼ਦੀਕੀ ਚਾਰਜਿੰਗ ਸਟੇਸ਼ਨ ਦਾ ਪਤਾ ਲਗਾ ਸਕਦੇ ਹਨ। ਗੂਗਲ ਨੇ ਅਪਣੇ ਐਂਡ੍ਰਾਇਡ ਆਟੋ ਪਲੇਟਫਾਰਮ ਉੱਤੇ ਇਸ ਐਪ ਨੂੰ ਚੱਲਣ ਨਹੀਂ ਦਿੱਤਾ।