ਕੋਰੋਨਾ ਤੋਂ ਬਾਅਦ North Korea 'ਤੇ ਰਹੱਸਮਈ ਬੁਖਾਰ ਦੀ ਮਾਰ, ਹੁਣ ਤੱਕ 21 ਲੋਕਾਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਿਨ੍ਹਾਂ ਵੈਕਸੀਨੇਸ਼ਨ ਵਾਲੀ ਆਬਾਦੀ ਵਿੱਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ North Korea

Kim Jong-un

 

ਸਿਓਲ: ਪਹਿਲੀ ਵਾਰ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਉੱਤਰੀ ਕੋਰੀਆ ( North Korea)  'ਚ ਸ਼ੁੱਕਰਵਾਰ ਨੂੰ ਰਹੱਸਮਈ ਬੁਖਾਰ ਨਾਲ ਪੀੜਤ 21 ਲੋਕਾਂ ਦੀ ਮੌਤ ਹੋ ਗਈ। ਇਸ ਖ਼ਬਰ ਨੇ ਤਾਨਾਸ਼ਾਹ ਕਿਮ ਜੋਂਗ ( Kim Jong-un) ਉਨ ਦੀ ਚਿੰਤਾ ਵਧਾ ਦਿੱਤੀ ਹੈ। ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਦੇਸ਼ ਵਿੱਚ ਬੁਖਾਰ ਨਾਲ ਜੂਝ ਰਹੇ 21 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ 174,440 ਨਵੇਂ ਮਰੀਜ਼ਾਂ ਵਿੱਚ ਬੁਖਾਰ ਦੇ ਲੱਛਣਾਂ ਦੇ ਸਾਹਮਣੇ ਆਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ।

 

ਉੱਤਰੀ ਕੋਰੀਆ ( North Korea) ਆਪਣੀ ਬਿਨ੍ਹਾਂ ਵੈਕਸੀਨੇਸ਼ਨ ਵਾਲੀ ਆਬਾਦੀ ਵਿੱਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਨਵੀਆਂ ਮੌਤਾਂ ਅਤੇ ਮਾਮਲੇ ਸਾਹਮਣੇ ਆਏ। ਇਸ ਕਾਰਨ ਦੇਸ਼ 'ਚ ਅਪ੍ਰੈਲ ਦੇ ਅੰਤ ਤੋਂ ਹੁਣ ਤੱਕ ਤੇਜ਼ੀ ਨਾਲ ਫੈਲ ਰਹੇ ਰਹੱਸਮਈ ਬੁਖਾਰ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 27 ਹੋ ਗਈ ਹੈ, ਜਦਕਿ ਮਰੀਜ਼ਾਂ ਦੀ ਕੁੱਲ ਗਿਣਤੀ 5,24,440 ਤੱਕ ਪਹੁੰਚ ਗਈ ਹੈ।

 

ਫਿਲਹਾਲ ਇਸ ਰਹੱਸਮਈ ਬੁਖਾਰ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਇਹ ਸ਼ੱਕ ਹੈ ਕਿ ਬੁਖਾਰ ਦੇ ਪਿੱਛੇ ਮੁੱਖ ਕਾਰਨ ਕੋਰੋਨਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ( North Korea) ਦੇ ਨੇਤਾ ਕਿਮ ਜੋਂਗ ਉਨ ਨੇ ਵੀਰਵਾਰ ਨੂੰ ਰਾਸ਼ਟਰੀ ਤਾਲਾਬੰਦੀ ਦਾ ਆਦੇਸ਼ ਦੇਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਐਂਟੀ-ਵਾਇਰਸ ਕਮਾਂਡ ਸੈਂਟਰ ਦਾ ਦੌਰਾ ਕੀਤਾ।