ਇਟਲੀ ’ਚ ਪੰਜਾਬੀ ਨੌਜਵਾਨ ਨੇ ਰਿਆਨ ਏਅਰਲਾਈਨਜ਼ ਕੰਪਨੀ ’ਚ ਹਾਸਲ ਕੀਤੀ ਨੌਕਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਨੌਕਰੀ ਨੂੰ ਹਾਸਲ ਕਰਨ ਲਈ ਇਸ 19 ਸਾਲਾ ਨੌਜਵਾਨ ਹਰਮਨ ਸਿੰਘ ਨੂੰ  ਇਟਾ ਦੁਆਰਾ ਜਾਰੀ ਚਾਰ ਵੱਖ-ਵੱਖ ਕਠਿਨ ਪ੍ਰੀਖਿਆਵਾਂ ਵਿਚੋਂ ਲੰਘਣਾ ਪਿਆ।

In Italy, Punjabi youth got a job in Ryan Airlines Company

ਮਿਲਾਨ : ਇਟਲੀ ’ਚ ਪੰਜਾਬੀ ਨੌਜਵਾਨ ਹਰਮਨ ਸਿੰਘ ਭੋਡੇ ਨੇ ਅਪਣੀ ਮਿਹਨਤ ਅਤੇ ਲਗਨ ਸਦਕਾ ਵਕਾਰੀ ਏਅਰਲਾਈਨਜ਼ ਰਿਆਨ ਏਅਰਲਾਈਨ ਵਿਚ ਨੌਕਰੀ ਹਾਸਲ ਕਰ ਕੇ ਮਾਪਿਆਂ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਨੌਕਰੀ ਨੂੰ ਹਾਸਲ ਕਰਨ ਲਈ ਇਸ 19 ਸਾਲਾ ਨੌਜਵਾਨ ਹਰਮਨ ਸਿੰਘ ਨੂੰ  ਇਟਾ ਦੁਆਰਾ ਜਾਰੀ ਚਾਰ ਵੱਖ-ਵੱਖ ਕਠਿਨ ਪ੍ਰੀਖਿਆਵਾਂ ਵਿਚੋਂ ਲੰਘਣਾ ਪਿਆ।

ਹਰਮਨ ਸਿੰਘ ਨੇ ਇਨ੍ਹਾਂ ਸਾਰੀਆਂ ਹੀ ਪ੍ਰੀਖਿਆਵਾਂ ਵਿਚੋਂ ਚੰਗੇ ਨੰਬਰ ਹਾਸਲ ਕਰ ਕੇ ਰਿਆਨ ਏਅਰਲਾਈਨਜ਼ ਵਿਚ ਅਪਣੀ ਨਿਯੁਕਤੀ ਲਈ ਰਾਹ ਪਧਰਾ ਕੀਤਾ ਅਤੇ ਇੰਗਲੈਂਡ ਅਤੇ ਜਰਮਨੀ ਤੋਂ ਕੋਚਿੰਗ ਵੀ ਹਾਸਲ ਕੀਤੀ। ਪਿਛੋਕੜ ਤੋਂ ਇਹ ਪਰਵਾਰ ਸੰਗਰੂਰ ਜ਼ਿਲ੍ਹੇ ਦੇ ਬਡਰੁੱਖਾਂ ਪਿੰਡ ਨਾਲ ਸਬੰਧਤ ਹੈ ਅਤੇ ਇਹ ਪਰਵਾਰ ਲੰਬੇ ਅਰਸੇ ਤੋਂ ਇਟਲੀ ਦੀ ਰਾਜਧਾਨੀ ਰੋਮ ਨੇੜਲੇ ਸ਼ਹਿਰ ਪੋਮੇਸ਼ੀਆ  ਵਿਖੇ ਰਹਿੰਦਾ ਹਨ।

ਹਰਮਨ ਸਿੰਘ ਦੇ ਪਿਤਾ ਰਾਜਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ ਪੱਤਰਕਾਰ  ਨਾਲ ਗੱਲ ਕਰਦਿਆਂ ਕਿਹਾ ਕਿ ਹਰਮਨ ਸਿੰਘ ਨੇ ਸਖ਼ਤ ਮਿਹਨਤ ਅਤੇ ਲਗਨ ਸਦਕਾ ਛੋਟੀ ਉਮਰ ਵਿਚ ਹੀ ਸੁਪਨਾ ਸਾਕਾਰ ਕਰ ਕੇ ਸਾਡੀ ਖ਼ੁਸ਼ੀ ਨੂੰ ਚਾਰ ਚੰਨ ਲਗਾ ਦਿਤੇ ਹਨ।