Pakistani journalist: ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕੀ ਅਧਿਕਾਰੀ ਨੇ ਪਾਕਿ ਪੱਤਰਕਾਰ ਨੂੰ ਕੀਤਾ ਨਜ਼ਰਅੰਦਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

Pakistani journalist: ਪ੍ਰਧਾਨ ਮੰਤਰੀ ਮੋਦੀ ’ਤੇ ‘ਸ਼ਾਂਤੀ ਸਮਝੌਤਾ’ ਰੋਕਣ ਦਾ ਲਾ ਹਿਰਾ ਸੀ ਦੋਸ਼

Pakistani journalist: US official ignores Pakistani journalist during press conference

ਅਮਰੀਕੀ ਅਧਿਕਾਰੀ ਨੇ ਭਾਰਤ ਬਾਰੇ ਕੋਈ ਟਿੱਪਣੀ ਕਰਨ ਤੋਂ ਕੀਤਾ ਇਨਕਾਰ 

Pakistani journalist in us: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪੁੱਛੇ ਗਏ ਇੱਕ ਬੇਤੁਕੇ ਸਵਾਲ ਦੇ ਜਵਾਬ ’ਚ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਕ ਪਾਕਿਸਤਾਨੀ ਪੱਤਰਕਾਰ ਨੂੰ ਸਖ਼ਤ ਜਵਾਬ ਦਿੱਤਾ। ਪਾਕਿਸਤਾਨੀ ਪੱਤਰਕਾਰ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਲਈ ਗੱਲਬਾਤ ਵਿੱਚ ਵਿਘਨ ਪਾਉਣ ਦਾ ਦੋਸ਼ ਲਗਾਇਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਪੱਤਰਕਾਰ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਸਵਾਲ ਉਠਾਇਆ ਕਿ ਕੀ ਅਮਰੀਕਾ ਇਸ ਗੱਲ ਤੋਂ ਨਿਰਾਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਖੌਤੀ ‘ਸ਼ਾਂਤੀ ਸਮਝੌਤੇ’ ਦਾ ਸਵਾਗਤ ਨਹੀਂ ਕੀਤਾ।

ਪੱਤਰਕਾਰ ਨੇ ਪੁੱਛਿਆ, ‘‘ਭਾਰਤ ਨੇ ਅਮਰੀਕੀ ਵਿਚੋਲਗੀ ਨੂੰ ਰੱਦ ਕਰ ਦਿੱਤਾ ਹੈ। ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਦੀ ਮੇਜ਼ ’ਤੇ ਕਿਵੇਂ ਲਿਆਓਗੇ?’’
ਇਸ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਥਾਮਸ ਪਿਗੋਟ ਨੇ ਸਪੱਸ਼ਟ ਤੌਰ ’ਤੇ ਕਿਹਾ, ‘‘ਸਾਡਾ ਧਿਆਨ ਜੰਗਬੰਦੀ ’ਤੇ ਹੈ। ਅਸੀਂ ਇਸਨੂੰ ਬਣਾਈ ਰੱਖਣ ਅਤੇ ਦੋਵਾਂ ਧਿਰਾਂ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ।’’ ਉਸਨੇ ਪੱਤਰਕਾਰ ਦੇ ਸਵਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਭਾਰਤ ਜਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਿਗੌਟ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਦੀ ਤਰਜੀਹ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ।

ਪੱਤਰਕਾਰ ਨੇ ਇਕ ਸਾਵਲ ’ਚ ਕਿਹਾ ਕਿ ਪਾਕਿਸਤਾਨ ਅਮਰੀਕਾ ਦੇ ਸ਼ਾਂਤੀ ਯਤਨਾਂ ਦਾ ਸਵਾਗਤ ਕਰਦਾ ਹੈ ਅਤੇ ਮੰਨਦਾ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਿਆ ਸਕਦੇ ਹਨ, ਤਾਂ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲ ਸਕਦਾ ਹੈ।
ਇਸ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਥਾਮਸ ਪਿਗੌਟ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਅਮਰੀਕਾ ਦੀ ਤਰਜੀਹ ਸਿਰਫ਼ ਜੰਗਬੰਦੀ ਅਤੇ ਸਿੱਧੀ ਗੱਲਬਾਤ ’ਤੇ ਹੈ। ਉਨ੍ਹਾਂ ਕਿਹਾ, ‘‘ਅਸੀਂ ਖ਼ੁਸ਼ ਹਾਂ ਕਿ ਜੰਗਬੰਦੀ ਹੋ ਰਹੀ ਹੈ। ਸਾਡਾ ਪੂਰਾ ਧਿਆਨ ਇਸ ’ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਜੰਗਬੰਦੀ ਜਾਰੀ ਰਹੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾਵੇ। ਸਾਡਾ ਧਿਆਨ ਸਿਰਫ਼ ਇੱਥੇ ਹੀ ਰਹੇਗਾ। ਰਾਸ਼ਟਰਪਤੀ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਨ।’’

ਜਦੋਂ ਪੱਤਰਕਾਰ ਨੇ ਟਰੰਪ ਨੂੰ ਸੰਭਾਵੀ ਨੋਬਲ ਸ਼ਾਂਤੀ ਪੁਰਸਕਾਰ ਦਾ ਦਾਅਵੇਦਾਰ ਦਸਿਆ, ਤਾਂ ਪਿਗੋਟ ਨੇ ਕਿਹਾ, ‘‘ਉਹ ਸ਼ਾਂਤੀ ਦੇ ਸਮਰਥਕ ਹਨ, ਉਹ ਇੱਕ ਸੌਦਬਾਜ਼ ਹਨ। ਉਨ੍ਹਾਂ ਨੇ ਵਾਰ-ਵਾਰ ਦਿਖਾਇਆ ਹੈ ਕਿ ਉਹ ਅਮਰੀਕਾ ਫਸਟ ਏਜੰਡੇ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਦੁਨੀਆ ਵਿੱਚ ਸ਼ਾਂਤੀ ਅਤੇ ਟਕਰਾਅ ਦੇ ਅੰਤ ਲਈ ਵਚਨਬੱਧ ਰਹਿੰਦੇ ਹਨ।’’

(For more news apart from USA Latest News, stay tuned to Rozana Spokesman)