12 ਸਾਲਾਂ ‘ਚ 254 ਭਾਰਤੀ ਕਰੋੜਪਤੀ UK ਜਾ ਵਸੇ, ਹਾਸਲ ਕੀਤਾ ਸੀ ਗੋਲਡਨ ਵੀਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਵੇਸ਼ਕ ਵੀਜ਼ਾ ਪਾਉਣ ਵਾਲੇ ਧਨੀ ਉਦਯੋਗਪਤੀਆਂ ‘ਚ ਚੀਨੀਆਂ ਦੀ ਗਿਣਤੀ ਸਭ ਤੋਂ ਵੱਧ, ਭਾਰਤੀ ਇਸ ਮਾਮਲੇ ‘ਚ 7ਵੇਂ ਸਥਨ ’ਤੇ ਹਨ।

254 Indians used Golden Visa Route to UK in 12 years

ਲੰਡਨ: ਸਮੇਂ-ਸਮੇਂ ’ਤੇ ਯੂ.ਕੇ. (UK) ਆਪਣੇ ਵੀਜ਼ਾ ਨਿਯਮਾਂ ‘ਚ ਬਦਲਾਅ ਕਰਦਾ ਰਹਿੰਦਾ ਹੈ ਤਾਂ ਜੋ ਵੱਡੇ ਨਿਵੇਸ਼ਕਾਰਾਂ (Investors) ਨੂੰ ਇਥੇ ਲਿਆਂਦਾ ਜਾ ਸਕੇ। ਯੂ.ਕੇ. ਵਲੋਂ 2008 ‘ਚ ਗੋਲਡਨ ਵੀਜ਼ਾ (Golden Visa) ਵਿਵਸਥਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੇ ਤਹਿਤ ਹੀ ਵਿਸ਼ਵ ਦੇ ਧਨੀ ਉਦਯੋਗਪਤੀਆਂ (Wealthy Industrialists) ਵਲੋਂ ਨਿਵੇਸ਼ ਕਰਕੇ ਬਰਤਾਨਿਆ (Britain) ‘ਚ ਰਹਿਣ ਦਾ ਰਾਹ ਬਣਾ ਲਿਆ ਗਿਆ। ਇਨ੍ਹਾਂ ਧਨੀ ਉਦਯੋਗਪਤੀਆਂ ‘ਚ ਚੀਨੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਭਾਰਤੀ ਇਸ ਮਾਮਲੇ ‘ਚ 7ਵੇਂ ਸਥਨ ’ਤੇ ਹਨ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਸਪਾਟਲਾਈਟ ਆਨ ਕਰਪਸ਼ਨ (Spotlight on Corruption) ਸੰਸਥਾ ਵਲੋਂ ਜਾਰੀ ਰੈੱਡ ਕਾਰਪਿਟ ਫਾਰ ਡਰਟੀ ਮਨੀ ਰਿਪੋਰਟ (Red Carpet for Dirty Money Report) ‘ਚ ਦੱਸਿਆ ਗਿਆ ਹੈ ਕਿ ਟੀਅਰ-1 ਨਿਵੇਸ਼ਕ ਵੀਜ਼ਾ (Tier-1 investor visa) ਪਾਉਣ ਵਾਲਿਆ ਵਿਚ ਚੀਨੀਆਂ ਦੀ ਗਿਣਤੀ 4016 ਹੈ, ਜੋ ਕਿ ਸਾਲ 2008 ਤੋਂ 2020 ਵਿਚਕਾਰ ਬਰਤਾਨੀਆ ਆਏ ਹਨ। ਇਸ ‘ਚ ਰੂਸ ਦੇ 2526, ਹਾਂਗਕਾਂਗ ਦੇ 692, ਅਮਰੀਕਾ ਦੇ 685, ਪਾਕਿਸਤਾਨ ਦੇ 683, ਕਜ਼ਾਕਿਸਤਾਨ ਦੇ 278 ਅਤੇ ਭਾਰਤ ਦੇ 254 ਧਨੀ ਉਦਯੋਗਪਤੀ ਹਨ।

ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਦੱਸਣਯੋਗ ਹੈ ਕਿ ਗੋਲਡਨ ਵੀਜ਼ਾ ਨਿਯਮਾਂ ਤਹਿਤ ਘੱਟੋ-ਘੱਟ 20 ਲੱਖ ਪੌਂਡ ਨਿਵੇਸ਼ ਕਰਨ ਵਾਲੇ ਨੂੰ ਬਰਤਾਨੀਆ ‘ਚ 3 ਸਾਲ ਲਈ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ। ਇਸ ਵਿਚ 2 ਸਾਲਾਂ ਦਾ ਵਾਧਾ ਵੀ ਹੋ ਸਕਦਾ ਹੈ। ਜੇਕਰ ਕੋਈ ਵਿਅਕਤੀ 1 ਕਰੋੜ ਪੌਂਡ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 3 ਸਾਲ ਦੇ ਅੰਦਰ- ਅੰਦਰ ਬਰਤਾਨੀਆ ਵਿਚ ਸਦਾ ਲਈ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ ਅਤੇ ਇਸ ਤੋਂ ਬਾਅਦ ਉਹ ਬਰਤਾਨੀਆ ਦੀ ਨਾਗਰਿਕਤਾ (Britain Citizenship) ਹਾਸਲ ਕਰਨ ਦਾ ਵੀ ਹੱਕਦਾਰ ਬਣ ਜਾਂਦਾ ਹੈ।

ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS

ਦੱਸ ਦੇਈਏ ਕਿ ਜਿਥੇ ਬਰਾਤਾਨੀਆ ਸਰਕਾਰ ਇਮੀਗ੍ਰੇਸ਼ਨ ਦੇ ਢਾਂਚੇ ਨੂੰ ਲੈ ਕੇ ਨਰਮੀ ਵਰਤ ਰਹੀ ਹੈ, ਉਥੇ ਹੀ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆ ਖ਼ਿਲਾਫ ਸਖ਼ਤੀ ਨਾਲ ਕੰਮ ਵੀ ਕਰ ਰਹੀ ਹੈ।